ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 248 ਪ੍ਰਾਚੀਨ ਕੀਮਤੀ ਵਸਤਾਂ

ਨਿਊਯਾਰਕ – ਅਮਰੀਕਾ ਨੇ ਵੀਰਵਾਰ ਨੂੰ ਭਾਰਤ ਨੂੰ 12ਵੀਂ ਸਦੀ ਦੇ ਕਾਂਸੀ ਸ਼ਿਵ ਨਟਰਾਜ ਸਮੇਤ 248 ਪ੍ਰਾਚੀਨ ਕੀਮਤੀ ਵਸਤਾਂ ਵਾਪਸ ਕੀਤੀਆਂ, ਜਿਨ੍ਹਾਂ ਦੀ ਕੀਮਤ ਕਰੀਬ ਡੇਢ ਕਰੋੜ ਡਾਲਰ ਦੱਸੀ ਗਈ ਹੈ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਸੀ. ਵਾਂਸ ਨੇ ਇੱਕ ਬਿਆਨ ਵਿੱਚ ਕਿਹਾ, ਪਿਛਲੇ ਇੱਕ ਦਹਾਕੇ ਵਿੱਚ ਪੰਜ ਵੱਖ-ਵੱਖ ਅਪਰਾਧਿਕ ਜਾਂਚ ਦੌਰਾਨ ਬਰਾਮਦ ਕਲਾਕ੍ਰਿਤੀਆਂ ਦਾ ਇਹ ਗ਼ੈਰ-ਮਾਮੂਲੀ ਇਕੱਠ, ਪ੍ਰਾਚੀਨ ਅਤੇ ਆਧੁਨਿਕ ਭਾਰਤ ਵਿਚਾਲੇ ਕਾਲ ਅਤੀਤ ਸੱਭਿਆਚਾਰਕ ਅਤੇ ਬ੍ਰਹਿਮੰਡੀ ਪੁੱਲ ਦਾ ਪ੍ਰਤੀਕ ਹੈ।

ਅਮਰੀਕਾ ਨੇ ਇੱਕ ਪ੍ਰੋਗਰਾਮ ਦੌਰਾਨ ਭਾਰਤ ਨੂੰ ਕਰੀਬ ਡੇਢ ਕਰੋੜ ਡਾਲਰ ਕੀਮਤ ਦੀ 248 ਪ੍ਰਾਚੀਨ ਕੀਮਤੀ ਵਸਤਾਂ ਵਾਪਸ ਕੀਤੀਆਂ ਅਤੇ ਇਸ ਦੌਰਾਨ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਅਤੇ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ (ਐੱਚ.ਐੱਸ.ਆਈ.) ਦੇ ਸੀਨੀਅਰ ਅਧਿਕਾਰੀ ਐਰਿਕ ਰੋਸੇਨਬਲਾਟ ਵੀ ਮੌਜੂਦ ਰਹੇ। ਜਾਇਸਵਾਲ ਨੇ ਭਾਰਤ ਨੂੰ ਪ੍ਰਾਚੀਨ ਕੀਮਤੀ ਵਸਤਾਂ ਵਾਪਸ ਕਰਨ ਵਿੱਚ ਸਹਿਯੋਗ ਅਤੇ ਸੰਜੋਗ ਲਈ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *