ਸ਼ਖਸ ਦੀ ਚਮਕੀ ਕਿਸਮਤ, ਇਕੱਠੀਆਂ ਜਿੱਤੀਆਂ 20 ਲਾਟਰੀਆਂ

ਵਾਸ਼ਿੰਗਟਨ : ਕਿਸੇ ਨੇ ਸੱਚ ਹੀ ਕਿਹਾ ਹੈ ਪਰਮਾਤਮਾ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ।ਅਮਰੀਕਾ ਦੇ ਵਰਜੀਨੀਆ ਵਿਚ ਇਕ ਸ਼ਖਸ ਨਾਲ ਅਜਿਹਾ ਹੀ ਕੁਝ ਹੋਇਆ।ਸ਼ਖਸ ਦੀ ਕਿਸਮਤ ਨੇ ਅਜਿਹੀ ਪਲਟੀ ਕਿ ਉਹ ਇਕੱਠੀਆਂ 20 ਲਾਟਰੀ ਜਿੱਤ ਗਿਆ, ਜਿਸ ਮਗਰੋਂ ਉਸ ਨੂੰ ਕੁੱਲ ਮਿਲਾ ਕੇ 1 ਲੱਖ ਡਾਲਰ ਮਤਲਬ ਤਕਰੀਬਨ 74,91,540 ਰੁਪਏ ਦਾ ਇਨਾਮ ਮਿਲਿਆ।

ਅਸਲ ਵਿਚ ਅਮਰੀਕਾ ਦੇ ਵਰਜੀਨੀਆ ਵਿਚ ਇਕ ਵਿਅਕਤੀ ਨੇ ਇਕੋ ਜਿਹੇ 20 ਲਾਟਰੀ ਟਿਕਟ ਖਰੀਦੇ ਸਨ, ਜਿਸ ਮਗਰੋਂ ਹਰ ਟਿਕਟ ‘ਤੇ ਉਹ 5 ਹਜ਼ਾਰ ਡਾਲਰ ਜਿੱਤ ਗਿਆ। ਉਸ ਨੂੰ ਕੁੱਲ 20 ਇਨਾਮ ਮਿਲੇ ਅਤੇ ਉਸ ਨੇ ਕੁੱਲ 1 ਲੱਖ ਡਾਲਰ ਦਾ ਜੈਕਪਾਟ ਜਿੱਤਿਆ। ਅਲੈਕਜ਼ੈਂਡਰੀਆ ਦੇ ਰਹਿਣ ਵਾਲੇ ਲਾਟਰੀ ਜੇਤੂ ਵਿਲੀਅਮ ਨੇਵੇਲ ਨੇ ਵਰਜੀਨੀਆ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਮਤੌਰ ‘ਤੇ ਆਪਣੇ ਲਾਟਰੀ ਟਿਕਟ ਨੇੜਲੇ ਸਟੋਰ ਤੋਂ ਖਰੀਦਦਾ ਸੀ ਪਰ ਉਸ ਨੇ ਪਹਿਲੀ ਵਾਰੀ ਇਹ ਟਕਟ ਆਨਲਾਈਨ ਖਰੀਦਣ ਦਾ ਫ਼ੈਸਲਾ ਲਿਆ। ਉਸ ਨੇ 23 ਅਕਤੂਬਰ ਦੇ ਦਿਨ ਲਈ ਪਿਕ 4 ਡ੍ਰਾਈਵ ਲਈ 20 ਇਕੋ ਜਿਹੀਆਂ ਟਿਕਟਾਂ ਖਰੀਦੀਆਂ। 

ਨੇਵੇਲ ਦੇ ਚੁਣੇ ਗਏ ਨੰਬਰ 5-4-1-1, ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਨੰਬਰਾਂ ਨਾਲ ਮੇਲ ਕਰ ਗਏ ਜਿਸ ਨਾਲ ਉਸ ਨੂੰ ਹਰੇਕ ਟਿਕਟ ‘ਤੇ 5,000 ਡਾਲਰ ਦਾ ਇਨਾਮ ਮਿਲਿਆ। ਇਕੱਠੀਆਂ 20 ਲਾਟਰੀਆਂ ਲੱਗਣ ਮਗਰੋਂ ਨੇਵੇਲ ਨੇ ਕਿਹਾ,”ਇਹ ਬਹੁਤ ਚੰਗਾ ਲੱਗਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ।” ਜੇਤੂ ਨੇ ਕਿਹਾ ਕਿ ਉਸ ਨੇ ਆਪਣੀ ਪੁਰਸਕਾਰ ਰਾਸ਼ੀ ਨੂੰ ਖਰਚ ਕਰਨ ਲਈ ਹਾਲੇ ਕੋਈ ਯੋਜਨਾ ਨਹੀਂ ਬਣਾਈ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਹੀ ਮਿਸ਼ੀਗਨ ਵਿਚ ਇਕ ਬਜ਼ੁਰਗ ਨੇ ਸਟੋਰ ਕਲਰਕ ਦੀ ਸਲਾਹ ‘ਤੇ ਲਾਟਰੀ ਟਿਕਟ ਖਰੀਦੀ ਸੀ। ਇਸ ਮਗਰੋਂ ਉਹ ਅਜਿਹੀ ਲਾਟਰੀ ਜਿੱਤੇ, ਜਿਸ ਨਾਲ ਉਹਨਾਂ ਨੂੰ ਪੂਰੀ ਜ਼ਿੰਦਗੀ 19 ਲੱਖ ਰੁਪਏ ਪ੍ਰਤੀ ਸਾਲ ਮਿਲਣਗੇ।

Leave a Reply

Your email address will not be published. Required fields are marked *