ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ 7 ਨਵੰਬਰ ਨੂੰ

ਕੈਲੇਫੋਰਨੀਆਂ : ਕੈਲੇਫੋਰਨੀਆਂ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ 7 ਨਵੰਬਰ 2021 ਦਿਨ ਐਤਵਾਰ ਨੂੰ ਹੋ ਰਿਹਾ ਹੈ ।ਇਸ ਵਾਰ ਦਾ ਇਹ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ ।

ਇਸ ਸੰਬੰਧੀ 10 ਸਤੰਬਰ ਤੋਂ ਹੀ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਹੋ ਚੁੱਕੀ ਹੈ । ਚਾਰ ਨਵੰਬਰ ਨੂੰ ਬੰਦੀ-ਛੋੜ ਦਿਵਸ ਤੇ ਗੁਰਦੁਆਰਾ ਸਿੱਖ ਟੈਂਪਲ, ਟਾਇਰਾ ਬਿਊਨਾ ਰੋਡ ਦੇ ਪਰਿਸਰ ਵਿੱਚ ਦੀਪ-ਮਾਲ਼ਾ ਕੀਤੀ ਜਾਵੇਗੀ ਅਤੇ ਅਗਲੇ ਦਿਨ ਰਾਤ ਸਮੇਂ ਆਤਿਸ਼ਬਾਜ਼ੀ ਹੋਵੇਗੀ ।Ads by Jagran.TVAds by Jagran.TV

7 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਤੇ ਸਮਾਪਤੀ ਸ਼ਾਮ ਚਾਰ ਵਜੇ ਹੋਵੇਗੀ ।ਯਾਦ ਰਹੇ ਪਿਛਲੇ ਸਾਲ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਇਹ ਨਗਰ ਕੀਰਤਨ ਨਹੀਂ ਨਿਕਲ ਸਕਿਆ ਸੀ ।

Leave a Reply

Your email address will not be published. Required fields are marked *