ਭਾਰਤ-ਨੇਪਾਲ ਦਰਮਿਆਨ ਡੇਢ ਸਾਲ ਮਗਰੋਂ ਬੱਸ ਸੇਵਾ ਬਹਾਲ

ਸਿਲੀਗੁੜੀ (ਪੱਛਮੀ ਬੰਗਾਲ) : ਭਾਰਤੀ ਸੂਬੇ ਪੱਛਮੀ ਬੰਗਾਲ ਦੇ ਸਿਲੀਗੁੜੀ ਅਤੇ ਨੇਪਾਲ ਦੇ ਕਾਠਮੰਡੂ ਵਿਚਾਲੇ ਬੱਸ ਸੇਵਾ ਮੁੜ ਸ਼ੁਰੂ ਹੋ ਗਈ। ਇਹ ਬੱਸ ਸੇਵਾ ਕਰੋਨਾ ਮਹਾਮਾਰੀ ਕਾਰਨ ਡੇਢ ਸਾਲ ਤੋਂ ਵੱਧ ਸਮੇਂ ਤੋਂ ਮੁਅੱਤਲ ਸੀ। ਸਿਲੀਗੁੜੀ ਜੰਕਸ਼ਨ ਬੱਸ ਟਰਮੀਨਲ ਤੋਂ 45 ਸੀਟਾਂ ਵਾਲੀ ਇੱਕ ਬੱਸ ਮੰਗਲਵਾਰ ਨੂੰ ਬਾਅਦ ਦੁਪਹਿਰ ਕੁਝ ਕੁ ਸਵਾਰੀਆਂ ਲੈ ਕੇ ਕਾਠਮੰਡੂ ਲਈ ਰਵਾਨਾ ਹੋਈ। ਸਿਲਗੁੜੀ ਬੱਸ ਮਾਲਕ ਅਤੇ ਬੁਕਿੰਗ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਸੰਤੋਸ਼ ਸਾਹਾ ਨੇ ਦੱਸਿਆ ਕਿ ਕਰੋਨਾ ਲਾਗ ਸਬੰਧੀ ਹੋਰ ਸਾਵਧਾਨੀਆਂ ਦੀ ਪਾਲਣਾ ਦੇ ਨਾਲ-ਨਾਲ ਬੱਸ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦਾ ਕਰੋਨਾ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਹੈ। ਸਾਹੂ ਨੇ ਦੱਸਿਆ ਉਕਤ ਬੱਸ ਸਿਲੀਗੁੜੀ ਤੋਂ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3 ਵਜੇ ਕਾਠਮੰਡੂ ਲਈ ਚੱਲਿਆ ਕਰੇਗੀ। ਟੂਰ ਅਪਰੇਟਰਾਂ ਨੇ ਬੱਸ ਸੇਵਾ ਬਹਾਲ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਖਿੱਤੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।

Leave a Reply

Your email address will not be published. Required fields are marked *