ਮਿਆਂਮਾਰ ਨੇ ਅਮਰੀਕੀ ਪੱਤਰਕਾਰ ਨੂੰ ਜੇਲ੍ਹ ਤੋਂ ਕੀਤਾ ਰਿਹਾਅ : ਰਿਚਰਡਸਨ

ਬੈਂਕਾਕ : ਅਮਰੀਕਾ ਦੇ ਸਾਬਕਾ ਡਿਪਲੋਮੈਟ ਸੰਯੁਕਤ ਰਾਸ਼ਟਰ ਬਿਲ ਰਿਚਰਡਸਨ ਨੇ ਕਿਹਾ ਹੈ ਕਿ ਮਿਆਂਮਾਰ ’ਚ ਹਿਰਾਸਤ ’ਚ ਲਏ ਗਏ ਅਮਰੀਕੀ ਪੱਤਰਕਾਰ ਡੈਨੀ ਫੇਨਸਟਰ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਮਿਆਂਮਾਰ ’ਚ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਉਹ ਜਲਦ ਹੀ ਕਤਰ ਦੇ ਰਸਤੇ ਵਤਨ ਰਵਾਨਾ ਹੋਣਗੇ। ਆਨਲਾਈਨ ਮੈਗਜ਼ੀਨ ‘ਫਰੰਟੀਅਰ ਮਿਆਂਮਾਰ’ ਦੇ ਪ੍ਰਬੰਧ ਸੰਪਾਦਕ ਫੇਨਸਟਰ ਨੂੰ ਸ਼ੁੱਕਰਵਾਰ ਝੂਠੀ ਜਾਂ ਭੜਕਾਊ ਜਾਣਕਾਰੀ ਫੈਲਾਉਣ, ਗ਼ੈਰ-ਕਾਨੂੰਨੀ ਸੰਗਠਨਾਂ ਨਾਲ ਸੰਪਰਕ ਕਰਨ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾਇਆ ਸੀ ਅਤੇ 11 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਰਿਚਰਡਸਨ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ’ਚ ਮਿਆਂਮਾਰ ਦੀ ਯਾਤਰਾ ਦੌਰਾਨ ਫੇਨਸਟਰ ਦੀ ਰਿਹਾਈ ਲਈ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਫਰਵਰੀ ’ਚ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਬੇਦਖ਼ਲ ਕਰਨ ਵਾਲੇ ਫੌਜੀ ਨੇਤਾ ਨਾਲ ਮੁਲਾਕਾਤ ਕੀਤੀ ਸੀ।

Leave a Reply

Your email address will not be published. Required fields are marked *