ਡੈਲਟਾ ਜਿਹਾ ਵੇਰੀਐਂਟ ਹੋ ਸਕਦੈ ਖ਼ਤਰਨਾਕ, ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਲੈ ਸਕਦਾ ਆਪਣੀ ਲਪੇਟ ’ਚ

ਨਿਊਯਾਰਕ: ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਮਾਨ ਗੁਣਾਂ ਵਾਲਾ ਸਾਰਸ-ਸੀਓਵੀ-2 ਵੇਰੀਐਂਟ ਮਹਾਮਾਰੀ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਸਕਦਾ ਹੈ। ਇਨਫੈਕਸ਼ਨ ਦਾ ਤੇਜ਼ ਪ੍ਰਸਾਰ ਕਰ ਸਕਦਾ ਹੈ ਤੇ ਪੂਰਨ ਟੀਕਾਕਰਨ ਵਾਲਿਆਂ (ਬ੍ਰੇਕਥਰੂ) ਦੇ ਨਾਲ ਹੀ ਪਹਿਲਾਂ ਇਸ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਆਪਣੀ ਲਪੇਟ ’ਚ ਲੈ ਸਕਦਾ ਹੈ। ਇਕ ਨਵੇਂ ਅਧਿਐਨ ’ਚ ਇਹ ਚਿੰਤਾ ਪੈਦਾ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

ਸੈੱਲ ਨਾਂ ਦੀ ਪੱਤਰਕਾ ’ਚ ਪ੍ਰਕਾਸ਼ਿਤ ਅਧਿਐਨ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਉਸ ਵੇਰੀਐਂਟ ਦੀ ਤੁਲਨਾ ’ਚ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਜੋ ਅੰਸ਼ਿਕ ਤੌਰ ’ਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਸਕਦਾ ਹੈ। ਹਾਰਵਰਡ ਯੂਨੀਵਰਸਿਟੀ ਦੀ ਸ਼ੋਧਕਰਤਾ ਮੈਰੀ ਬੁਸ਼ਮੈਨ ਕਹਿੰਦੀ ਹੈ ਕਿ ਹਾਲੇ ਤਕ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚ ਨਿਕਲਣ ਵਾਲੇ ਵੇਰੀਐਂਟ ਦੀ ਪਛਾਣ ਰੈੱਡ ਫਲੈਗ ਨਾਲ ਕੀਤੀ ਜਾਂਦੀ ਰਹੀ ਹੈ।

Leave a Reply

Your email address will not be published. Required fields are marked *