ਸਕਾਟਲੈਂਡ: ਪ੍ਰਸਿੱਧ ਲੇਖਕ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ” ਲੋਕ ਅਰਪਣ ਹਿਤ ਸਮਾਗਮ

ਗਲਾਸਗੋ : ਗਲਾਸਗੋ ਦੇ ਕਸਬੇ ਕੰਮਬਸਲਾਂਗ ਸਥਿਤ ਹਿਮਾਲਿਅਨ ਡਾਈਨ ਇਨ ਵਿਖੇ ਬਰਤਾਨੀਆ ਦੇ ਪ੍ਰਸਿੱਧ ਲੇਖਕ ਗੁਰਚਰਨ ਸੱਗੂ ਦੀ ਪੁਸਤਕ ਵੇਖਿਆ ਸ਼ਹਿਰ ਬੰਬਈ ਨੂੰ ਲੋਕ ਅਰਪਣ ਕਰਨ ਹਿੱਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਮਾਗਮ ਦੀ ਰੀੜ੍ਹ ਦੀ ਹੱਡੀ ਬਣ ਕੇ ਜ਼ਿੰਮੇਵਾਰੀ ਸੰਭਾਲਣ ਵਾਲੇ ਉੱਘੇ ਕਾਰੋਬਾਰੀ ਬਲਵਿੰਦਰ ਸਿੰਘ ਜੱਸਲ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਗਿਆ। 

ਪੁਸਤਕ ਦੇ ਸੰਦਰਭ ਵਿੱਚ ਪਰਚਾ ਪੜ੍ਹਨ ਦੀ ਰਸਮ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਅਦਾ ਕੀਤੀ ਗਈ। ‘ਪੰਜ ਦਰਿਆ’ ਵੱਲੋਂ ਕਰਵਾਏ ਇਸ ਸਮਾਰੋਹ ਦੌਰਾਨ ਪੁਸਤਕ ਲੋਕ ਅਰਪਣ ਦੇ ਨਾਲ-ਨਾਲ ਗੀਤ-ਸੰਗੀਤ ਤੇ ਕਵੀ ਦਰਬਾਰ ਵੀ ਹੋਇਆ। ਜਿਸ ਵਿੱਚ ਗਾਇਕ ਕਰਮਜੀਤ ਮੀਨੀਆ ਤੇ ਗਾਇਕ ਸੰਤੋਖ ਸੋਹਲ ਵੱਲੋਂ ਮਾਹੌਲ ਨੂੰ ਚਾਰ ਚੰਨ ਲਾਏ ਗਏ। ਪ੍ਰਸਿੱਧ ਸ਼ਾਇਰ ਅਮਨਦੀਪ ਸਿੰਘ ਅਮਨ, ਗੁਰਚਰਨ ਸੱਗੂ ਤੇ ਹਿੰਮਤ ਖੁਰਮੀ ਵੱਲੋਂ ਆਪਣੀਆਂ ਰਚਨਾਵਾ ਰਾਹੀਂ ਵਾਹ-ਵਾਹ ਖੱਟੀ ਗਈ। 

ਸਮਾਗਮ ਦੌਰਾਨ ਜਿੱਥੇ ਸਿੱਖ ਕੌਂਸਲ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਸ੍ਰ. ਜਗਦੀਸ਼ ਸਿੰਘ, ਅਮਨਦੀਪ ਸਿੰਘ, ਕਰਮਜੀਤ ਮੀਨੀਆਂ ਨੇ ਪੁਸਤਕ ਸੰਬੰਧੀ ਵਿਚਾਰ ਪੇਸ਼ ਕੀਤੇ ਉੱਥੇ ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਸੁਰਿੰਦਰ ਕੌਰ ਜੀ, ਬਾਬਾ ਬੁੱਢਾ ਦਲ  ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਬਲਵੀਰ ਸਿੰਘ ਫਰਵਾਹਾ, ਮਨਦੀਪ ਦੋਸਾਂਝ, ਪ੍ਰਸਿੱਧ ਕਾਰੋਬਾਰੀ ਨਾਹਰ ਸਿੰਘ ਰੱਖੜਾ, ਤਰਸੇਮ ਸਿੰਘ, ਦਿਲਬਾਰਾ ਸਿੰਘ ਗਿੱਲ, ਗੁਰਮਿੰਦਰ ਜੱਸਲ, ਸ੍ਰੀਮਤੀ ਕਿਰਨ ਨਿੱਝਰ, ਅੰਮ੍ਰਿਤ ਕੌਰ ਸਰਾਓ, ਨਿਰਮਲ ਗਿੱਲ, ਹਰਜਿੰਦਰ ਕੌਰ, ਨੀਲਮ ਖੁਰਮੀ, ਸਤਨਾਮ ਕੌਰ ਸਮੇਤ ਭਾਰੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਪੁਸਤਕ ਲੋਕ ਅਰਪਣ ਹੋਣ ਦੀ ਗੁਰਚਰਨ ਸੱਗੂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।

Leave a Reply

Your email address will not be published. Required fields are marked *