ਅਮਰੀਕਾ ‘ਚ ਮਨੁੱਖੀ ਸਰੀਰ ‘ਚ ਟ੍ਰਾਂਸਪਲਾਂਟ ਕੀਤਾ ਗਿਆ ਸੂਰ ਦਾ ਦਿਲ

ਵਾਸ਼ਿੰਗਟਨ: ਅਮਰੀਕਾ ਵਿਚ ਸਰਜਨ ਡਾਕਟਰਾਂ ਨੇ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਜੈਨੇਟਿਕਲੀ ਤੋਰ ਤੇ ਮੋਡੀਫਾਈਡ ਸੂਰ ਦਾ ਦਿਲ 57 ਸਾਲਾਂ ਵਿਅਕਤੀ ਦੇ ਸਰੀਰ ਵਿਚ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਹ ਇਤਿਹਾਸਕ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਗਈ। ਮੈਰੀਲੈਂਡ ਮੈਡੀਕਲ ਸਕੂਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।David Bennett ਨਾਮਕ ਮਰੀਜ਼ ਨੇ ਕਾਫੀ ਗੰਭੀਰ ਸਨ ਅਤੇ ਹੁਣ ਟ੍ਰਾਂਸਪਲਾਟ ਦੇ ਬਅਦ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਰਜਰ ਦੇ ਬਾਅਦ ਮਰੀਜ਼ ਨੇ ਕਿਹਾ ਕਿ ਮੇਰੇ ਕੋਲ 2 ਹੀ ਤਾਰੀਕੇ ਸਨ, ਜਾਂ ਤਾਂ ਮੌਤ ਜਾਂ ਫਿਰ ਇਹ ਤਾਰੀਕਾ। ਉਨ੍ਹਾਂ ਨੇ ਕਿਹਾ ਮੈਂ ਜਾਣਦਾ ਹਾਂ ਕਿ ਹਨੇਰੇ ਵਿਚ ਤੀਰ ਚਲਾ ਰਿਹਾ ਹਾਂ, ਪਰ ਇਹ ਮੇਰੀ ਆਖਰੀ ਇੱਛਾ ਹੈ। ਦਰਅਸਲ ਕਈ ਮਹੀਨਿਆਂ ਤੋਂ ਡੇਵਿਡ ਬੈੱਡ ਤੇ ਦਿਲ-ਫੇਫੜੇ ਦੀ ਬਾਈਪਾਸ ਮਸ਼ੀਨ ਦੇ ਸਹਾਰੇ ਸਨ।

ਫੂਡ ਐਂਡ ਡਰੱਗ ਐਂਡਮਨਿਸਟ੍ਰੇਸ਼ਨ ਨੇ ਨਵੇਂ ਸਾਲ ਦੀ ਸ਼ਾਮ ਨੂੰ ਇਸ ਐਮਰਜੈਂਸੀ ਸਰਜਰੀ ਦੀ ਇਜਾਜ਼ਤ ਦਿੱਤੀ ਸੀ। ਇਸ ਟਰਾਂਸਪਲਾਂਟ ਨੂੰ ਸਫਲ ਬਣਾਉਣ ਵਾਲੇ ਬਾਰਟਲੇ ਗ੍ਰਿਫਿਥ ਨੇ ਕਿਹਾ, ‘ਇਹ ਸਫਲਤਾਪੂਰਵਕ ਸਰਜਰੀ ਸੀ ਜਿਸ ਨੇ ਅੰਗਾਂ ਦੀ ਕਮੀ ਦੇ ਸੰਕਟ ਨਾਲ ਨਜਿੱਠਣ ਲਈ ਸਾਨੂੰ ਇੱਕ ਕਦਮ ਹੋਰ ਅੱਗੇ ਵਧਾਇਆ। ਹਾਲਾਂਕਿ ਇਸ ਟ੍ਰਾਂਸਪਲਾਂਟ ਤੋਂ ਬਾਅਦ ਵੀ ਫਿਲਹਾਲ ਮਰੀਜ਼ ਦੀ ਬੀਮਾਰੀ ਦਾ ਠੀਕ ਹੋਣਾ ਤੈਅ ਨਹੀਂ ਹੈ ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ ‘ਚ ਟ੍ਰਾਂਸਪਲਾਂਟ ਕਰਨ ਦੇ ਮਾਮਲੇ ‘ਚ ਕਿਸੇ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ।

ਦੱਸ ਦਈਏ ਕਿ ਕਰੀਬ 110.000 ਅਮਰੀਕੀ ਅੰਗ ਟ੍ਰਾਂਸਪਲਾਂਟ ਦੇ ਇੰਤਜ਼ਾਰ ਵਿਚ ਹਰ ਸਾਲ 6000 ਤੋਂ ਜ਼ਿਆਦਾ ਮਰੀਜ਼ਾਂ ਦੀ ਅੰਗ ਨਾ ਮਿਲਣ ਕਾਰਨ ਮੌਤ ਹੋ ਜਾਂਦੀ ਹੈ। ਇਸ ਤੋਂ ਪਹਿਲੇ 1884 ਵਿਚ ਇਕ ਬਾਬੂਨ ਦਾ ਦਿਲ ਇੱਕ ਬੱਚੇ ਦੇ ਸਰੀਰ ਵਿਚ ਟ੍ਰਾਂਸਪਲਾਂਟ ਕੀਤਾ ਗਿਆ ਸੀ, ਪਰ ਉਹ ਸਿਰਫ 20 ਦਿਨ ਤੱਕ ਜ਼ਿੰਦਾ ਰਿਹਾ।

Leave a Reply

Your email address will not be published. Required fields are marked *