ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦਾ 112 ਸਾਲ ਦੀ ਉਮਰੇ ਦੇਹਾਂਤ

ਮੈਡ੍ਰਿਡ: ਗਿਨੀਜ਼ ਵਰਲਡ ਰਿਕਾਰਡ ਵੱਲੋਂ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਦਰਜ ਕੀਤੇ ਸੈਟਰਨੀਨੋ ਡੇ ਲਾ ਫੁਏਂਤੇ ਦਾ ਮੰਗਲਵਾਰ ਨੂੰ 112 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਆਖਰੀ ਸਾਹ ਆਪਣੇ ਸਪੇਨ ਸਥਿਤ ਘਰ ਵਿੱਚ ਲਿਆ। ਬੀਤੇ ਸਾਲ ਸਤੰਬਰ ਵਿੱਚ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ  ਦਰਜ ਕੀਤਾ ਗਿਆ ਸੀ। ਫੁਏਂਤੇ ਦਾ ਜਨਮ 11 ਫਰਵਰੀ 1909 ਨੂੰ ਪੁਏਂਤੇ ਕਾਸਤਰੋ ਵਿੱਚ ਹੋਇਆ ਸੀ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜੁੱਤੇ ਦੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਅੱਠ ਬੱਚੇ, 14 ਪੋਤੇ-ਪੋਤੀਆਂ ਅਤੇ 22 ਪੜਪੋਤੇ ਹਨ। 

Leave a Reply

Your email address will not be published. Required fields are marked *