ਭਾਰਤੀ ਫ਼ੌਜ ਨੇ ਲਾਪਤਾ ਲੜਕੇ ਦੀ ਭਾਲ ਤੇ ਵਾਪਸੀ ਲਈ ਪੀਐੱਲਏ ਤੋਂ ਮਦਦ ਮੰਗੀ

ਨਵੀਂ ਦਿੱਲੀ: ਭਾਰਤੀ ਫੌਜ ਨੇ ਲਾਪਤਾ ਲੜਕੇ ਮੀਰਾਮ ਤਾਰੋਨ ਨੂੰ ਲੱਭਣ ਅਤੇ ਤੈਅ ਨਿਯਮਾਂ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤੋਂ ਮਦਦ ਮੰਗੀ ਹੈ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਪੀਰ ਗਾਓ ਨੇ ਕਿਹਾ ਕਿ ਪੀਐੱਲਏ ਨੇ ਮੰਗਲਵਾਰ ਨੂੰ ਰਾਜ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਭਾਰਤੀ ਖੇਤਰ ਦੇ ਅੰਦਰੋਂ 17 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਰੱਖਿਆ ਅਦਾਰੇ ਦੇ ਸੂਤਰਾਂ ਨੇ ਅੱਜ ਦੱਸਿਆ ਕਿ ਜਦੋਂ ਭਾਰਤੀ ਫੌਜ ਨੂੰ ਤਾਰੋਨ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਹਾਟਲਾਈਨ ਰਾਹੀਂ ਪੀਐੱਲਏ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਲੜਕਾ, ਜੋ ਜੜੀ-ਬੂਟੀਆਂ ਨੂੰ ਇਕੱਠੀਆਂ ਕਰਨ ਦੇ ਨਾਲ ਨਾਲ ਸ਼ਿਕਾਰ ਕਰ ਰਿਹਾ ਸੀ, ਆਪਣਾ ਰਸਤਾ ਭੁੱਲ ਗਿਆ ਸੀ ਅਤੇ ਲੱਭ ਨਹੀਂ ਰਿਹਾ। ਸੂਤਰਾਂ ਨੇ ਪੀਐੱਲਏ ਤੋਂ ਨੌਜਵਾਨ ਦਾ ਪਤਾ ਲਗਾਉਣ ਅਤੇ ਉਸ ਨੂੰ ਤੈਅ ਨਿਯਮਾਂ ਅਨੁਸਾਰ ਵਾਪਸ ਕਰਨ ਲਈ ਸਹਾਇਤਾ ਦੀ ਮੰਗੀ ਹੈ। 

Leave a Reply

Your email address will not be published. Required fields are marked *