ਬ੍ਰਿਟਿਸ਼ ਮੰਤਰੀ ਦਾ ਦਾਅਵਾ, ਮੁਸਲਿਮ ਹੋਣ ਕਾਰਨ ਕੀਤਾ ਬਰਖਾਸਤ

ਲੰਡਨ : ਬ੍ਰਿਟੇਨ ਦੀ ਸੰਸਦ ਮੈਂਬਰ ਨੁਸਰਤ ਗਨੀ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੁਸਲਿਮ ਹੋਣ ਕਾਰਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਹਾਲਾਂਕਿ ਬ੍ਰਿਟੇਨ ਦੇ ਚੀਫ ਵ੍ਹਿਪ ਮਾਰਕ ਸਪੈਂਸਰ ਨੇ ਕੰਜ਼ਰਵੇਟਿਵ ਸੰਸਦ ਮੈਂਬਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਗਨੀ ਨੂੰ 2020 ਵਿੱਚ ਇੱਕ ਫੇਰਬਦਲ ਵਿੱਚ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦਿ ਸੰਡੇ ਟਾਈਮਜ਼ ਦੇ ਅਨੁਸਾਰ, ਨੁਸਰਤ ਨੇ ਕਿਹਾ ਕਿ ਉਸਨੂੰ ਇੱਕ ਵ੍ਹਿਪ ਦੁਆਰਾ ਦੱਸਿਆ ਗਿਆ ਸੀ ਕਿ ਇੱਕ ਡਾਊਨਿੰਗ ਸਟ੍ਰੀਟ ਮੀਟਿੰਗ ਵਿੱਚ ਉਸਦੀ ਮੁਸਲਿਮ ਪਛਾਣ ਦਾ ਮੁੱਦਾ ਉਠਾਇਆ ਗਿਆ ਸੀ। ਇਸ ਦੇ ਨਾਲ ਹੀ ਬੈਠਕ ‘ਚ ਇਹ ਵੀ ਕਿਹਾ ਗਿਆ ਕਿ ਇਕ ਮੁਸਲਿਮ ਔਰਤ ਦੇ ਮੰਤਰੀ ਬਣਨ ਨਾਲ ਸਾਥੀਆਂ ਨੂੰ ਪਰੇਸ਼ਾਨੀ ਹੁੰਦੀ ਹੈ।

ਗਨੀ ਨੇ ਅੱਗੇ ਕਿਹਾ ਕਿ ਉਸਨੇ ਇਹ ਮਾਮਲਾ ਉਦੋਂ ਛੱਡ ਦਿੱਤਾ ਜਦੋਂ ਉਸਨੂੰ ਕਿਹਾ ਗਿਆ ਸੀ ਕਿ ਜੇਕਰ ਉਸਨੇ ਇਹ ਮੁੱਦਾ ਉਠਾਇਆ ਤਾਂ ਉਸਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਉਸਦਾ ਕਰੀਅਰ ਅਤੇ ਸਾਖ ਤਬਾਹ ਹੋ ਜਾਵੇਗੀ। ਬੀਬੀਸੀ ਮੁਤਾਬਕ ਕੰਜ਼ਰਵੇਟਿਵ ਚੀਫ਼ ਵ੍ਹਿਪ ਮਾਰਕ ਸਪੈਂਸਰ ਨੇ ਆਪਣੇ ਆਪ ਨੂੰ ਉਹ ਵਿਅਕਤੀ ਦੱਸਿਆ ਹੈ ਜਿਸ ਦਾ ਦਾਅਵਾ ਨੁਸਰਤ ਗਨੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਮਿਸਟਰ ਸਪੈਂਸਰ ਨੇ ਟਵਿੱਟਰ ‘ਤੇ ਕਿਹਾ-“ਇਹ ਨਿਰਾਸ਼ਾਜਨਕ ਹੈ ਕਿ ਜਦੋਂ ਇਹ ਮੁੱਦਾ ਗਨੀ ਦੇ ਸਾਹਮਣੇ ਲਿਆਂਦਾ ਗਿਆ ਸੀ, ਤਾਂ ਉਸਨੇ ਰਸਮੀ ਜਾਂਚ ਲਈ ਇਸ ਮਾਮਲੇ ਨੂੰ ਕੰਜ਼ਰਵੇਟਿਵ ਪਾਰਟੀ ਕੋਲ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।

Leave a Reply

Your email address will not be published. Required fields are marked *