ਚੀਨ ‘ਚ ਤਿੰਨ ਬੱਚੇ ਪੈਦਾ ਕਰਨ ਵਾਲਿਆਂ ਨੂੰ ਫ਼ਾਇਦੇ ਹੀ ਫ਼ਾਇਦੇ, ਘੱਟ ਹੁੰਦੀ ਆਬਾਦੀ ਤੋਂ ਚਿੰਤਾ ‘ਚ ਹੈ ਸਰਕਾਰ

ਤੇਲ ਅਵੀਵ: ਜਨ ਸੰਖਿਆ ‘ਚ ਹੋ ਰਹੇ ਬਦਲਾਅ ਨੂੰ ਰੋਕਣ ਲਈ ਚੀਨ ਤਿੰਨ ਬੱਚੇ ਹੈਦਾ ਕਰਨ ਵਾਲੇ ਮਾਪਿਆਂ ਨੂੰ ਬਹੁਤ ਸਹੂਲਤਾਂ ਦੇ ਰਿਹਾ ਹੈ। ਅਗਸਤ 2021 ‘ਚ ਲਾਗੂ ਤਿੰਨ ਬੱਚੇ ਪੈਦਾ ਕਰਨ ਵਾਲੀ ਨੀਤੀ ‘ਚ ਮਾਪਿਆ ਨੂੰ ਬੇਬੀ ਬੋਨਸ, ਛੁੱਟੀ, ਟੈਕਸ ‘ਚ ਛੋਟ, ਬੱਚਿਆਂ ਦੇ ਪਾਲਣ- ਪੋਸ਼ਣ ਦੀਆਂ ਸੁਵਿਧਾਵਾਂ ਤੇ ਕੁਝ ਹੋਰ ਲਾਭ ਦਿੱਤੇ ਜਾ ਰਹੇ ਹਨ। ਇਹ ਗੱਲ ਇਜ਼ਰਾਇਲ ਦੇ ਸੈਂਟਰ ਆਫ ਪਾਲੀਟੀਕਲ ਐਂਡ ਫਾਰੇਨ ਅਫਮਾਮਲਿਆਂ ਦੇ ਮੁਖੀ ਫੈਬੀਅਨ ਬੁਸਾਰਟ ਨੇ ਟਾਈਮਜ਼ ਆਫ਼ ਇਜ਼ਰਾਈਲ ਵਿੱਚ ਲਿਖੇ ਇੱਕ ਬਲਾਗ ਵਿੱਚ ਦੱਸੀ ਹੈ।

ਉਸ ਨੇ ਦੱਸਿਆ ਕਿ ਸਰਕਾਰ ਨੇ ਤਿੰਨ ਬੱਚੇ ਪੈਦਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਅਧਿਕਾਰੀਆਂ ਤੇ ਸੰਗਠਨਾਂ ਦੀ ਜਿੰਮੇਵਾਰੀ ਲਗਾਈ ਹੈ। ਬਲਾਗ ‘ਚ ਦੱਸਿਆ ਹੈ ਕਿ ਬੀਜ਼ਿੰਗ ਡੇਬੀਨਾਂਗ ਟੈਕਨੋਲਜੀ ਗਰੁੱਪ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ ਲਈ 90 ਹਜ਼ਾਰ ਯੁਆਨ( ਕਰੀਬ 11.50 ਲੱਖ ਰੁਪਏ) ਦੀ ਨਕਦ ਰਾਸ਼ੀ, 12 ਮਹੀਨੇ ਦੀ ਮਾਤਾ ਤੇ ਪਿਤਾ ਨੂੰ ਛੁੱਟੀ ਦੇ ਰਹੀਹੈ। ਇਸ ਤੋਂ ਇਲਾਵਾ ਆਨਲਾਈਨ ਸੁਵਿਧਾਵਾਂ ਦੇਣ ਵਾਲੀ ਕੰਪਨੀ ਟ੍ਰਿਪਡਾਟਕਾਮ ਆਪਣੇ ਕਰਮਚਾਰੀਆਂ ਦੀ ਸੰਤਾਨ ਹੋਣ ਦਾ ਸਾਰਾ ਖਰਚਾ ਚੁੱਕ ਰਹੀ ਹੈ।

ਕੋਰੋਨਾ ਕਾਲ ‘ਚ ਚੀਨ ਦੀ ਆਰਥਿਕ ਸਥਿਤੀ ਡਗਮਗਾ ਗਈ ਹੈ। ਇਸ ਦੇ ਚਲਦਿਆਂ ਲੱਖਾਂ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਕਟੌਤੀ ਕੀਤੀ ਗਈ ਹੈ। ਪੂਰੇ ਚੀਨ ‘ਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੌਨਸ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।

Leave a Reply

Your email address will not be published. Required fields are marked *