ਆਸਟ੍ਰੇਲੀਆ ‘ਚ ਮਿਲੇ ‘ਏਲੀਅਨ’ ਵਰਗੇ 23 ਆਂਡੇ, ਮਾਹਰ ਨੇ ਕੀਤਾ ਅਹਿਮ ਖੁਲਾਸਾ


ਮੈਲਬੌਰਨ
 (ਬਿਊਰੋ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਇਲਾਕੇ ਵਿੱਚ ਸੱਪ ਫੜਨ ਵਾਲੇ ਇੱਕ ਸਮੂਹ ਨੂੰ ‘ਏਲੀਅਨ’ ਵਰਗੇ ਆਂਡੇ ਮਿਲੇ ਹਨ। ਇਹਨਾਂ ਆਂਡਿਆਂ ਵਿੱਚ ਦੁਨੀਆ ਦਾ ਸਭ ਤੋਂ ਖਤਰਨਾਕ ਸੱਪ ਦਾ ਜ਼ਹਿਰ ਭਰਿਆ ਹੋਇਆ ਸੀ। ਇਹ ਜ਼ਹਿਰ ਇੰਨਾ ਖਤਰਨਾਕ ਹੈ ਕਿ ਜੇਕਰ ਇਨਸਾਨ ਦੇ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਆਂਡੇ ਈਸਟਰਨ ਬ੍ਰਾਉਨ ਸੱਪ ਦੇ ਹਨ, ਜੋ ਦੇਖਣ ਵਿਚ ਬਿਲਕੁਲ ਏਲੀਅਨ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਇਹਨਾਂ ਸੱਪਾਂ ਦੀ ਗਿਣਤੀ ਵਿਸ਼ਵ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿਚ ਕੀਤੀ ਜਾਂਦੀ ਹੈ।   ਇਹ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਜ਼ਹਿਰੀਲਾ ਸੱਪ ਮੰਨਿਆ ਜਾਂਦਾ ਹੈ ਅਤੇ ਇਹ ਸੱਤ ਫੁੱਟ ਤੱਕ ਲੰਬਾ ਹੋ ਸਕਦਾ ਹੈ। 

PunjabKesari

ਆਸਟ੍ਰੇਲੀਅਨ ਸ‍ਨੇਕ ਕੈਚਰ ਦੇ ਮਾਲਕ ਸੀਨ ਕਾਡੇ ਹੁਣ ਇਹਨਾਂ ਵਧਿਆ ਸਥਿਤੀ ਵਿੱਚ ਮਿਲੇ 23 ਆਂਡਿਆਂ ਦੇ ਸਰੋਗੇਟ ਪਿਤਾ ਦੀ ਤਰ੍ਹਾਂ ਹੋ ਗਏ ਹਨ। ਉਨ‍੍ਹਾਂ ਨੂੰ ਇਹ ਸਾਰੇ ਆਂਡੇ ਪਿਛਲੇ ਮਹੀਨੇ ਹੀ ਮਿਲੇ ਹਨ। ਉਹਨਾਂ ਨੇ ਸੰਕੇਤ ਦਿੱਤਾ ਕਿ ਇੰਨੀ ਵੱਡੀ ਮਾਤਰਾ ਵਿਚ ਆਂਡਿਆਂ ਦਾ ਮਿਲਣਾ ਆਪਣੇ ਆਪ ਵਿਚ ਦੁਰਲੱਭ ਹੈ। ਸੀਨ ਨੇ ਕਿਹਾ ਕਿ ਇਹਨਾਂ ਆਂਡਿਆਂ ਤੋਂ ਮਾਰਚ ਮਹੀਨੇ ਵਿਚ ਸੱਪ ਦੇ ਬੱਚੇ ਬਾਹਰ ਆ ਜਾਣਗੇ। ਸੀਨ ਨੇ ਮਜ਼ਾਕ ਕੀਤਾ ਕਿ ਉਹਨਾਂ ਦੀ ਦੋਸਤ ਹੁਣ ਇਹਨਾਂ ਸੱਪਾਂ ਦੀ ਆਂਟੀ ਬਣ ਜਾਵੇਗੀ। ਉਹਨਾਂ ਨੇ ਕਿਹਾ ਕਿ ਮੇਰੀ ਦੋਸਤ ਨੇ ਆਂਡੇ ਸੇਣ ਦੀ ਮਸ਼ੀਨ ਲੈ ਲਈ ਹੈ। ਸੱਪ ਦੇ ਆਂਡੇ ਸਕਿਨ ਦੀ ਤਰ੍ਹਾਂ ਹਨ ਅਤੇ ਨਰਮ ਹਨ। ਇਹ ਪੰਛੀਆਂ ਦੇ ਆਂਡੇ ਦੀ ਤਰ੍ਹਾਂ ਬਹੁਤ ਸਖ਼ਤ ਨਹੀਂ ਹਨ। ਇਸ ਲਈ ਉਹਨਾਂ ਨੂੰ ਨਮੀ ਦੀ ਲੋੜ ਹੈ। ਸੀਨ ਨੇ ਦੱਸਿਆ ਕਿ ਜਦੋਂ ਇਹ ਸੱਪ ਜੰਗਲ ਵਿਚ ਆਂਡੇ ਦਿੰਦੇ ਹਨ ਤਾਂ ਉਹ ਉਹਨਾਂ ਨੂੰ ਬੱਚਿਆਂ ਦੇ ਖੁਦ ਤੋਂ ਨਿਕਲਣ ਲਈ ਛੱਡ ਦਿੰਦੇ ਹਨ।

ਸੱਪਾਂ ਦੇ ਮਾਹਰ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਸਿਰਫ 6 ਆਂਡਿਆਂ ਵਿਚੋਂ ਹੀ ਬੱਚੇ ਨਿਕਲ ਸਕਣਗੇ। ਉਹਨਾਂ ਨੇ ਕਿਹਾ ਕਿ ਇਹ 6 ਆਂਡੇ ਚੰਗੀ ਸਥਿਤੀ ਵਿਚ ਹਨ। ਜੇਕਰ ਅਸੀਂ ਇਹਨਾਂ ਵਿਚੋਂ ਇਕ ਵੀ ਆਂਡਾ ਸੁਰੱਖਿਅਤ ਰੱਖ ਸਕੀਏ ਤਾਂ ਇਹ ਮੇਰੇ ਲਈ ਚੰਗਾ ਨਤੀਜਾ ਹੋਵੇਗਾ। ਸੀਨ ਨੇ ਖੁਲਾਸਾ ਕੀਤਾ ਕਿ ਇਕ ਵਾਰ ਜਦੋਂ ਇਹ ਬੱਚੇ ਬਾਹਰ ਆ ਜਾਣਗੇ ਤਾਂ ਉਦੋਂ ਉਹ ਜੰਗਲ ਵਿਚ ਪਰਤ ਜਾਣਗੇ ਅਤੇ ਉਹ ਤੁਰੰਤ ਹੀ ਜ਼ਹਿਰੀਲੇ ਹੋ ਜਾਣਗੇ। ਉਹਨਾਂ ਨੇ ਦੱਸਿਆ ਕਿ ਜਦੋਂ ਇਹ  ਸੱਪ ਕੱਟਦਾ ਹੈ ਤਾਂ ਇਨਸਾਨ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਉਸ ਦੀ ਮੌਤ ਵੀ ਹੋ ਸਕਦੀ ਹੈ। 

Leave a Reply

Your email address will not be published. Required fields are marked *