ਸਿਰਸਾ ਦੇ ਦਰਜਨ ਵਿਦਿਆਰਥੀ ਯੂਕਰੇਨ ’ਚ, ਵਾਪਸੀ ਲਈ ਖਰੀਦ ਰਹੇ ਨੇ ਮਹਿੰਗੀਆਂ ਹਵਾਈ ਟਿਕਟਾਂ

ਸਿਰਸਾ: ਰੂਸ ਨਾਲ ਵਿਵਾਦ ਕਾਰਨ ਯੂਕਰੇਨ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਫਿਕਰਾਂ ’ਚ ਹਨ। ਬੱਚਿਆਂ ਨੂੰ ਦੇਸ਼ ਲਿਆਉਣ ਲਈ ਮਹਿੰਗੇ ਮੁੱਲ ਦੀਆਂ ਟਿਕਟਾਂ ਖਰੀਦਣ ਲਈ ਮਜਬੂਰ ਹੋ ਰਹੇ ਹਨ। ਯੂਕਰੇਨ ’ਚ ਐੱਮਬੀਬੀਐੱਸ ਕਰ ਰਹੀ ਵਿਦਿਆਰਥਣ ਦੇ ਪਿਤਾ ਅਸ਼ਵਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਮਹਿਕ ਐੱਮਬੀਬੀਐੱਸ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ, ਜਦੋਂ ਤੋਂ ਰੂਸ ਯੂਕਰੇਨ ਦਾ ਵਿਵਾਦ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਉਹ ਆਪਣੀ ਧੀ ਨਾਲ ਰੋਜ਼ ਸੰਪਰਕ ਕਰ ਰਹੇ ਹਨ ਤੇ ਉਨ੍ਹਾਂ ਦਾ ਉਥੇ ਹੌਸਲਾ ਵਧਾ ਰਹੇ ਹਨ। ਅਸ਼ਵਨੀ ਨੇ ਦੱਸਿਆ ਕਿ ਲੜਕੀ ਦੇ ਕਹਿਣ ’ਤੇ ਉਨ੍ਹਾਂ ਨੇ ਦੇਸ਼ ਆਉਣ ਦੀ ਟਿਕਟ ਬੁੱਕ ਕਰਵਾ ਦਿੱਤੀ ਹੈ। 26 ਫਰਵਰੀ ਦੀ ਟਿਕਟ ਬੁੱਕ ਹੋਈ ਹੈ। ਪਹਿਲਾਂ ਨਾਲੋਂ ਕਾਫੀ ਮਹਿੰਗੀ ਟਿਕਣ ਖਰੀਦਣੀ ਪਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਸਾ ਤੋਂ ਦਰਜਨ ਵਿਦਿਆਰਥੀ ਉਥੇ ਆਪਣੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਉਹ ਪਿਛਲੇ ਚਾਰ-ਪੰਜ ਦਿਨਾਂ ਤੋਂ ਕਾਫੀ ਚਿੰਤਾ ਵਿੱਚ ਸਨ ਪਰ ਹੁਣ ਟਿਕਟ ਬੁੱਕ ਹੋਣ ਮਗਰੋਂ ਉਨ੍ਹਾਂ ਦੀ ਚਿੰਤਾ ਕੁਝ ਘੱਟ ਗਈ ਹੈ ਪਰ ਜਦੋਂ ਤੱਕ ਬੱਚੇ ਘਰ ਨਹੀਂ ਪਹੁੰਚ ਜਾਂਦੇ ਫਿਕਰ ਰਹੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਯੂਕਰੇਨ ਰਹਿੰਦੇ ਸਾਰੇ ਲੋਕਾਂ ਨੂੰ ਦੇਸ਼ ਲਿਆਉਣ ਲਈ ਸਪੈਸ਼ਲ ਫਲਾਈਟਾਂ ਚਲਾਈਆਂ ਜਾਣ।

Leave a Reply

Your email address will not be published. Required fields are marked *