ਕੀਵ ਵਿੱਚ ਕਰਫਿਊ ਦਾ ਸਮਾਂ ਵਧਾਇਆ

ਕੀਵ: ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਨੇ ਰੂਸੀ ਸੈਨਿਕਾਂ ਦੇ ਹਮਲੇ ਕਾਰਨ ਸ਼ਹਿਰ ਵਿੱਚ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਮੇਅਰ ਨੇ ਦੱਸਿਆ ਕਿ ਕੀਵ ਵਿੱਚ ਸ਼ਾਮ 5 ਵਜੇ ਤੋਂ ਸਵੇਰੇ 8 ਵਜੇ ਤਕ ਕਰਫਿਊ ਲਾਗੂ ਰਹੇੇਗਾ। ਦੋ ਦਿਨ ਪਹਿਲਾਂ ਲਾਗੂ ਕੀਤਾ ਗਿਆ ਇਹ ਕਰਫਿਊ ਪਹਿਲਾਂ ਰਾਤ 10 ਵਜੇ ਤੋਂ ਸਵੇਰੇ 7 ਵਜੇ ਤਕ ਸੀ। ਮੇਅਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਰਫਿਊ ਦੌਰਾਨ ਕੋਈ ਵਿਅਕਤੀ ਸੜਕ ’ਤੇ ਨਜ਼ਰ ਆਇਆ ਤਾਂ ਉਸ ਨੂੰ ਦੁਸ਼ਮਣ ਸਮੂਹ ਦਾ ਮੈਂਬਰ ਮੰਨਿਆ ਜਾਵੇਗਾ।

Leave a Reply

Your email address will not be published. Required fields are marked *