ਰੂਸੀ ਟੈਂਕਾਂ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨੀ ਫ਼ੌਜੀ ਨੇ ਪੁਲ ਨਾਲ ਖ਼ੁਦ ਨੂੰ ਉਡਾਇਆ

ਯੂਕ੍ਰੇਨ ’ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਦੁਨੀਆ ਸਾਡੇ ਨਾਲ ਹੈ, ਸੱਚ ਸਾਡੇ ਨਾਲ ਹੈ, ਜਿੱਤ ਸਾਡੀ ਹੋਵੇਗੀ, ਅਸੀਂ ਦੇਸ਼ ਛੱਡ ਕੇ ਨਹੀਂ ਭੱਜਾਂਗੇ, ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਡਟ ਕੇ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੂਸੀ ਫੌਜ ਦੀ ਲੜਾਈ ਹੁਣ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਵੀ ਅੱਗੇ ਪਹੁੰਚ ਗਈ ਹੈ। ਇਸ ਦੌਰਾਨ ਯੂਕ੍ਰੇਨ ਦੇ ਇਕ ਸੈਨਿਕ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਕੀਵ ’ਤੇ ਕਬਜ਼ਾ ਕਰਨ ਲਈ ਸ਼ੁੱਕਰਵਾਰ ਨੂੰ ਰੂਸੀ ਟੈਂਕ ਤੇਜ਼ੀ ਨਾਲ ਸ਼ਹਿਰ ਵੱਲ ਵਧ ਰਹੇ ਸਨ ਪਰ ਯੂਕ੍ਰੇਨ ਦੇ ਫ਼ੌਜੀਆਂ ਨੇ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਉਡਾ ਦਿੱਤਾ। ਇਸ ’ਚ ਸਮੁੰਦਰ ਵਿਚ ਸਥਿਤ ਇਕ ਪੁਲ ਸੀ, ਜੋ ਕ੍ਰੀਮੀਆ ਦੇ ਨੇੜੇ ਖੇਰਸਨ ਖੇਤਰ ’ਚ ਬਣਾਇਆ ਗਿਆ ਸੀ।

Leave a Reply

Your email address will not be published. Required fields are marked *