ਅਮਰੀਕਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ

ਨਿਊਯਾਰਕ/ਨੇਬਰਾਸਕਾ : ਅਮਰੀਕਾ ਦੇ ਸੂਬੇ ਨੇਬਰਾਸਕਾ ਦੇ ਸ਼ਹਿਰ ਮਿਲਫੋਰਡ ਦੇ ਇੰਟਰਸਟੇਟ 80 ਦੇ ਲਿੰਕਨ ਵੇਸਟ ਲਾਗੇ ਬੀਤੇ ਦਿਨ ਮੰਗਲਵਾਰ ਸਵੇਰੇ ਪੌਣੇ ਛੇ (5:45) ਵਜੇ ਵਾਪਰੇ ਇਕ ਭਿਆਨਕ ਟਰੱਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਹਾਦਸੇ ‘ਚ ਮਰਨ ਵਾਲਿਆਂ ‘ਚ ਉਨਟਾਰੀਓ ਕੈਨੇਡਾ ਨਾਲ ਸਬੰਧਤ ਜੌਰਜਟਾਉਨ ਦੀ ਇਕ ਟਰੱਕਿੰਗ ਕੰਪਨੀ ‘ਚ ਕੰਮ ਕਰਦੀ ਪੰਜਾਬਣ ਵੀ ਸ਼ਾਮਲ ਹੈ। ਉਥੇ ਹੀ ਟਰੱਕ ਚਲਾ ਰਿਹਾ ਕੋ-ਡਰਾਇਵਰ ਗੰਭੀਰ ਜ਼ਖ਼ਮੀ ਹੈ, ਜੋ ਸਥਾਨਕ ਹਸਪਤਾਲ ‘ਚ ਜੇਰੇ ਇਲਾਜ ਹੈ। ਪੁਲਸ ਮੁਤਾਬਕ ਈਸਟ ਬਾਉਂਡ ‘ਤੇ ਜਾ ਰਿਹਾ ਟਰੱਕ ਮੀਡੀਅਨ ਟੱਪ ਵੇਸਟ ਬਾਉਂਡ ‘ਤੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਿਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।