ਬ੍ਰਿਸਬਨ ਵਿਚ ਮਨਮੀਤ ਅਲੀਸ਼ੇਰ ਦੀ ਯਾਦ ’ਚ ਸਮਾਗਮ

ਬ੍ਰਿਸਬਨ: ਇੱਥੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰ ਵੱਲੋਂ ਸਥਾਨਕ ਭਾਈਚਾਰੇ ਦੀ ਹਾਜ਼ਰੀ ਵਿੱਚ ਮਨਮੀਤ ਪੈਰਾਡਾਈਜ਼ ਪਾਰਕ ਮਰੂਕਾ ਵਿੱਚ ‘ਮਨਮੀਤ ਅਲੀਸ਼ੇਰ ਸਮ੍ਰਿਤੀ ਸਮਾਰੋਹ’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰ ਤੋਂ ਇਲਾਵਾ ਆਰਟੀਬੀ ਯੂਨੀਅਨ ਦੇ ਨੁਮਾਇੰਦਿਆਂ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਰੋਹ ’ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਰਿੰਦਰ ਅਲੀਸ਼ੇਰ ਨੇ ਪਰਿਵਾਰ ਵੱਲੋਂ ਸਵਾਗਤ ਕੀਤਾ। ਅਮਨਪ੍ਰੀਤ ਭੰਗੂ ਨੇ ਮੰਚ ਸੰਚਾਲਨ ਦੌਰਾਨ ਮਰਹੂਮ ਦੀ ਜ਼ਿੰਦਗੀ ਦੇ ਅਹਿਮ ਪਹਿਲੂਆਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਇਸ ਮੌਕੇ ਮਰਹੂਮ ਦੀ ਜ਼ਿੰਦਗੀ ’ਤੇ ਲਿਖੀ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ’ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਰੋਹ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸਰਬਜੀਤ ਸੋਹੀ, ਰਵਿੰਦਰ ਨਾਗਰਾ, ਦਲਜੀਤ ਸਿੰਘ, ਮਨਜੀਤ ਬੋਪਾਰਾਏ, ਜਗਜੀਤ ਖੋਸਾ, ਵਰਿੰਦਰ ਅਲੀਸ਼ੇਰ ਅਤੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਆਪਣੀਆਂ ਵਿਸ਼ੇਸ਼ ਰਚਨਾਵਾਂ ਤੇ ਕਿੱਸਿਆਂ ਨਾਲ ਹਾਜ਼ਰੀ ਲਗਵਾਈ। ਸਮਾਗਮ ਵਿੱਚ ਕੌਂਸਲਰ ਏਂਜਲਾ ਉਵਨ, ਕੌਂਸਲਰ ਸਟੀਵ ਗਰੀਫਿਥਸ, ਪਿੰਕੀ ਸਿੰਘ, ਨਵਦੀਪ ਸਿੰਘ, ਐਲਨ ਜੋਨਸ, ਯੂਨੀਅਨ ਦੇ ਪ੍ਰਧਾਨ ਟੌਮ ਬਰਾਊਨ ਵੱਲੋਂ ਪਰਿਵਾਰ ਅਤੇ ਸਮੁੱਚੇ ਭਾਰਤੀ ਭਾਈਚਾਰੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। 

Leave a Reply

Your email address will not be published. Required fields are marked *