ਪੱਬਪਾ, ਕੈਨੇਡਾ ਨੇ ਅੱਠਵੀ ਵਰਲਡ ਪੰਜਾਬੀ ਕਾਨਫ਼ਰੰਸ

ਪੱਬਪਾ, ਕੈਨੇਡਾ ਅਤੇ ਜਗਤ ਪੰਜਾਬੀ ਸਭਾ ਵਲੋਂ ਕਰਵਾਈ ਗਈ ਅਠਵੀਂ ਅੱਠਵੀ ਵਰਲਡ ਪੰਜਾਬੀ ਕਾਨਫ਼ਰੰਸ , 2022 ਜੋ ਕੀ 24, 25,26 ਜੂਨ ਨੂੰ ਬਰੈਮਪਟਨ, ਕੈਨੇਡਾ ਵਿਖੇ ਹੋਈ, ਇਕ ਬਹੁਤ ਹੀ ਸਫਲ ਹੋ ਨਿਬੜੀ। ਕਾਨਫਰੈੰਸ ਵਿਚ ਦੂਰੋਂ ਨੇੜਿਉਂ ਆਏ ਸਾਹਿਤਕਾਰਾਂ, ਅਧਿਆਪਕਾਂ, ਪ੍ਰੋਫੈਸਰਾਂ, ਸਮਾਜ ਸੇਵਕਾਂ, ਰਾਜਨੀਤਿਕ ਹਸਤੀਆਂ ਅਤੇ ਪੰਜਾਬੀ ਮਾ ਬੋਲੀ ਨੂੰ ਪਿਆਰ ਕਰਣ ਵਾਲੇ ਬਹੁਤ ਸਾਰੇ ਲੋਕਾਂ ਨੇ ਸ਼ਾਮਿਲ ਹੋ ਕੇ ਅਪਣਾ ਵਡਮੁਲਾ ਯੋਗਦਾਨ ਪਇਆ। ਕੁਝ ਪ੍ਰਮੁਖ ਸ਼ਖਸਿਅਤਾਂ ਵਿਚੇਂ ਡਾ਼ ਦਲਜੀਤ ਸਿੰਘ, ਸਾਬਕਾ ਵੀ ਸੀ, ਸ਼ ਚਰਣ ਸਿੰਘ ਬਾਠ, ਸੌਗੀ ਕਿੰਗ, ਯੂ ਐਸ ਏ, ਸ਼ ਪਿਸ਼ੌਰਾ ਸਿੰਘ ਢਿਲੋਂ, ਸਾਹਿਤਕਾਰ ਅਤੇ ਸਮਾਜ ਸੇਵੀ, ਯੂ ਐਸ ਏ , ਸ਼ ਅਮਰ ਸਿੰਘ ਭੁਲੱਰ, ਹਮਦਰਦ ਮੀਡਿਆ ਗਰੁਪ ਦੇ ਚੇਅਰਮੈਨ ਅਤੇ ਮੈਨੇਜਰ, ਵਰਲਡ ਪੰਜਾਬੀ ਕਾਨਫ਼ਰੰਸ, ਸ਼ ਜਗਜੀਤ ਸਿੰਘ ਧੁਰੀ, ਚੇਅਰਮੈਨ ਪ੍ਰਾਈਵੇਟ ਸਕੂਲ ਐਸੇਸਿਏਸ਼ਨ, ਪੰਜਾਬ ਆਦਿ ਸਨ। ਇਨਾਂ ਤੋਂ ਅਲਾਵੀ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਪ੍ਰਧਾਨ, ਜਗਤ ਪੰਜਾਬੀ ਸਭਾ, ਸ. ਦਲਬੀਰ ਸਿੰਘ ਕਥੂਰੀਆ, ਸ : ਸੰਤੋਖ ਸਿੰਘ ਸੰਧੂ , ਜਨਰਲ ਸਕੱਤਰ, ਸ ਤਜਿੰਦਰ ਸਿੰਘ ਚੀਮਾ, ਮੀਤ ਪ੍ਰਧਾਨ, ਟੈਗ ਟੀ ਵੀ ਤੋਂ ਹਲੀਮਾ ਸਾਦੀਆ ਅਤੇ ਜਨਾਬ ਤਾਹਿਰ ਹੋਰਾ , ਸ਼ ਸਰਦੂਲ ਸਿੰਘ ਜੀ ਥਿਆੜਾ, ਸੀਨਿਅਰ ਮੀਤ ਪ੍ਰਧਾਨ, ਸ ਤਰਲੋਚਨ ਸਿੰਘ ਅਟਵਾਲ, ਪ੍ਰਧਾਨ, ਵਰਲਡ ਪੰਜਾਬੀ ਕਾਨਫਰਨਸ , ਸ਼ ਬਲਵਿਂਦਰ ਸਿੰਘ ਚੱਠਾ, ਯੂ ਐਸ ਏ, ਸਰਦਾਰਨੀ ਬਲਵਿਂਦਰ ਕੌਰ ਚੱਠਾ , ਸ਼੍ਰੀਮਤੀ ਰਮਨੀ ਬਤਰਾ , ਸ਼੍ਰੀਮਤੀ ਮੀਤਾ ਖੰਨਾ, ਸ. ਪ੍ਰਭਦਿਆਲ ਸਿੰਘ ਖੰਨਾ ਜੀ ਆਦਿ। ਸਾਰੀ conference ਦੇ ਕੋਆੱਰਡੀਨੇਟਰ ਅਰਵਿਂਦਰ ਢਿਲੋਂ ਨੇ ਤਿਨੋਂ ਦਿਨ ਬਹੁਤ ਹੀ ਵੱਡੀ ਭੂਮਿਕਾ ਨਿਭੌੰਦੇ ਇਸ ਜ਼ਿਮੇਵਾਰੀ ਨੂੰ ਬਖੂਬੀ ਅਂਜਾਮ ਦਿੱਤਾ। ਸਿਟੀ ਕੌਂਸਲਰ ਨੇ ਖ਼ਾਸ ਤੌਰ ਤੇ ਸ਼ਾਮਿਲ ਹੋਕੇ ਪ੍ਰਸ਼ਾਸਨ ਵਲੋਂ ਪੂਰੇ ਸਹਿਜੋਗ ਦਾ ਆ਼ਵਾਸਨ ਮਿਲਿਆ।

ਤਿਨੋਂ ਦਿਨ ਅਲਗ ਅਲਗ ਵਿਸ਼ਾ ਲੈ ਕੇ ਉਨਾ ਤੇ ਚਰਚਾ ਹੋਈ ਜਿਸ ਵਿਚ ਕੈਨੇਡਾ ਵਿਚ ਪੰਜਾਬੀ ਭਾਸ਼ਾ ਸਕੂਲਾਂ ਵਿਚ ਪੜੌਣ ਬਾਰੇ, ਭਾਰਤ ਅਤੇ ਕੈਨੇਡਾ ਦੀ ਵਿਦਿਅਕ ਪ੍ਰਣਾਲੀ ਦਾ comparison, ਪੰਜਾਬ ਦੇ ਸਕੂਲਾਂ ਅਗੇ ਆਉਣ ਵਾਲੀਆਂ ਦਿਕੱਤਾਂ, ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਸਹਿਯੋਗਆਦੀ।

ਇਕ ਸੈਸ਼ਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿਚ ਕੈਨੇਡਾ ਦੇ ਮੀਡਿਆ ਦਾ ਕੀ ਰੋਲ ਹੈ ਬਾਰੇ ਵੀ ਸੀ ਜਿਸ ਦੀ ਪ੍ਰਧਾਨਗੀ ਹਮਦਰਦ ਮੀਡਿਆ ਦੇ ਮਾਲਿਕ ਸ. ਅਮਰ ਸਿੰਘ ਭੁਲਰ ਜੀ ਨੇ ਕੀਤੀ। ਪਾਕਿਸਤਾਨ ਤੋਂ ਖਾਸ ਤੋਰ ਤੋਂ ਪਧਾਰੀ ਪਿੰਸੀਪਲ ਨਸਰੀਨ ਖਾਨ , ਕੈਨੇਡਾ ਤੋਂ ਹਲੀਮਾ ਸਾਦੀਆ ਟੈਗ ਟੀਵੀ, ਤਾਹਿਰ ਹੋਰਾ ਟੈਗ ਟੀਵੀ ਨੇ ਸ਼ਿਰਕਤ ਕੀਤੀ ਅਤੇ ਪਿ੍ਰੰਟ ਅਤੇ ਰੇਡਿਉ/ ਟੀਵੀ ਦੀ ਅਹਿਮ ਭੂਮੀਕਾ ਬਾਰੇ ਚਰਚਾ ਕੀਤੀ।
ਕਾੱਨਫਰੈਂਸ ਨੂੰ ਸਫਲ ਬਨਾਉਣ ਲਈ ਬਹੁਤ ਸਾਰੀ ਸ਼ਖਸੀਅਤਾਂ ਨੇ ਸਹਿਯੋਗ ਦਿੱਤੀ ਅਤੇ ਉਨਾਂ ਸਭ ਦਾ ਮਾਣ ਵੀ ਕੀਤਾ ਗਿਆ। ਕਾਇਦੇ ਨੂਰ ਬਾਰੇ ਵੀ ਇਕ ਸੈਸ਼ਨ ਸੀ ਅਤੇ ਚੱਠਾ ਜੀ ਆਪ ਹੀ ਇਸ ਪ੍ਰੋਗਾਮ ਦਾ ਸੰਚਾਲਨ ਕਰ ਰਹੇ ਸਨ ਅਤੇ ਉਨਾਂਨੇ ਜੇਪੀਐਸ ਪੁਰਬਾ ਵਲੋਂ ਪ੍ਰਾਪਤ ਹੋ ਚੁਕੀਆਂ ਉਪਲਭਦੀਆਂ ਬਾਰਾਅਦੇ ਆਉਣ ਵਾਲੇ ਕਾਇਦੇ ਨੂਰ ਬਾਰੇ ਵੀ ਜਾਨਕਾਰੀ ਦਿਤੀ। ਇਸ ਕਾਇਦੇ ਦੇ ਪਿਛੋਕੜ , ਮਹਾਰਾਜਾ ਰੰਜੀਤ ਸਿੰਘ ਦੇ ਸਮੇਂ ਬਾਰੇ ਅਤੇ ਹੁਣ ਨਵੇਂ ਕਾਇਦੇ ਬਾਰੇ ਦਸਿਆ ਗਿਆ ਜਿਸ ਵਿਚ ਬਹੁਤ ਸਾਰੇ ਵਿਦਵਾਨਾਂ ਨੇ contribute ਕੀਤਾ ਹੈ ਜਿਸ ਵਿਚ ਪਾਕਿਸਤਾਨ ਤੋਂ ਡਾ ਸਾਈਮਾ ਬਤੂਲ, ਅਫ਼ਜ਼ਲ ਰਾਜ ਸਾਬ… ਭਾਰਤ ਤੋਂ ਬਹੁਤ ਸਾਰੇ ਅਧਿਆਪਕ/ ਅਧਿਆਪਕਾਂ, ਕੈਨੇਡਾ ਤੋਂ ਮੀਤਾ ਖੰਨਾ ਆਦੀ ਦਵਾਰਾ ਕੀਤੀ ਜਾ ਰਹੀ ਮਿਹਨਤ ਦਾ ਧੰਨਵਾਦ ਕੀਤਾ।

ਉਦਘਾਟਨੀ ਭਾਸ਼ਨ ਤੋਂ ਸ਼ੁਰੁਆਤ ਕਰ ਕੇ ਸ ਚਰਨ ਸਿੰਘ ਬਾਠ ਜੀ ਨੇ ਨੇ ਤਿਨੋਂ ਦਿਨ ਹਰ ਸੈਸ਼ਨ ਵਿਚ ਹਿੰਸਾ ਲਿਆ ਅਤੇ ਉਨਾਂ ਨੇ ਅਤੇ ਪਿਸ਼ੌਰਾ ਸਿੰਘ ਢਿਲੋਂ ਜੀ ਨੇ ਅਂਤਿਮ ਦਿਨ ਕਵੀ ਦਰਬਾਰ / ਸਭਿਆਚਾਰਕ ਪ੍ਰੋਗ੍ਰਾਮ ਵਿਚ ਸ਼ਾਮਿਲ ਹੋ ਕੇ ਕਾੱਨਫਰੈਂਸ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਆਉਣ ਵਾਲੀ conference ਵਿਚ ਹਰ ਤਰਾਂ ਦਾ ਜੋਗਦਾਨ ਕਰਨ ਦਾ ਵਾਦਾ ਕੀਤਾ।

 

ਕਵੀ ਦਰਬਾਰ ਵਿਚ ਭਾਰਤ ਅਤੇ ਕੈਨੇਡਾ ਦੇ ਕਵੀਆਂ ਨੇ ਭਾਗ ਲਿਆ ਜਿਸ ਦਾ ਸਂਚਾਲਨ ਪਿਆਰਾ ਸਿੰਘ ਕੁਦੋਵਾਲ ਜੀ ਅਤੇ ਹਲੀਮਾ ਸਾਦੀਆ ਨੇ ਕੀਤਾ। ਸਾਰੇ ਕਵੀਆਂ ਖਾਸ ਤੋਰ ਤੇ ਪਿਸ਼ੌਰਾ ਸਿੰਘ ਜੀ, ਦੀਪ ਕੁਲਦੀਪ, ਡਾ ਸਤਿੰਦਰ ਬੁੱਟਰ, ਮੀਤਾ ਖੰਨਾ, ਉਜ਼ਮਾ ਮਹਿਮੂਦ, ਗਿਆਨ ਸਿੰਘ ਘਈ, ਰਮਿੰਦਰ ਵਾਲੀਆ, ਸੁੰਦਰਪਾਲ ਰਾਜਾਸਾਂਸੀ, ਤਾਹਿਰ ਹੋਰਾ, ਮਕਸੂਦ ਚੌਧਰੀ, ਕਰਨ ਅਜੈਬ ਸੰਘਾ ਜੀ ਨੇ ਕਵਿਤਾਵਾਂ ਪੜੀਆਂ। ਅਂਤ ਵਿਤ ਅਰਸ਼ਦੀਪ ਕੋਰ ਭੱਟੀ ਨੇ ਸੂਫ਼ੀ ਨਰਿਤ ਪੇਸ਼ ਕੀਤਾਜਿਨੂੰ ਬੜਾ ਹੰਗਾਰਾ ਮਿਲਿਆ। ਬਹੁਤ ਹੀ ਸੇਹਣੇ ਢਂਗ ਸ਼ਾਮ ਦਾ ਅਂਤ ਜਾਗੋ ਅਤੇ ਗਿੱਧੇ ਨਾਲ ਹੋਇਆ।
ਕਾੱਨਫਰੈੰਸ ਦਾ ਹਰ ਸੈਸ਼ਨ ਬੜੇ ਸੁੱਚਜੇ ਢਂਗ ਨਾਲ ਨਿਬੜਿਆ।

Leave a Reply

Your email address will not be published. Required fields are marked *