ਕੈਨੇਡਾ ’ਚ ਮੋਹਨਦਾਸ ਗਾਂਧੀ ਦੇ ਬੁੱਤ ’ਤੇ ਲਿਖੇ ਨਾਅਰੇ, ਭਾਰਤੀ ਕੌਂਸਲ ਜਨਰਲ ਨੇ ਨਿੰਦਾ ਕੀਤੀ

ਚੰਡੀਗੜ੍ਹ : ਕੈਨੇਡਾ ਦੇ ਟੋਰਾਂਟੋ ‘ਚ ਪੈਂਦੇ ਰਿਚਮੰਡ ਹਿੱਲ ਵਿਚਲੇ ਮੰਦਰ ਦੇ ਬਾਹਰ ਮੋਹਨਦਾਸ ਗਾਂਧੀ ਦੇ ਬੁੱਤ ਨੂੰ ਕਥਿੱਤ ਨੁਕਸਾਨ ਪਹੁੰਚਾਉਣ ਦੀ ਭਾਰਤੀ ਕੌਂਸਲ ਜਨਰਲ ਨੇ ਨਿੰਦਾ ਕੀਤੀ ਹੈ। ਪੁਲੀਸ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਕੌਂਸਲ ਜਨਰਲ ਨੇ ਕਿਹਾ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ਬਾਹਰ ਗਾਂਧੀ ਦੇ ਬੁੱਤ ਦੀ ‘ਬੇਅਦਬੀ’ ਤੋਂ ਦੁਖੀ ਹਾਂ। ‘ਭੰਨਤੋੜ’ ਦੇ ਇਸ ਅਪਰਾਧਿਕ, ਨਫ਼ਰਤ ਭਰੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।’ ਵਰਨਣਯੋਗ ਹੈ ਕਿ ਬੁੱਤ ’ਤੇ ਨਾਅਰੇ ਲਿਖੇ ਗਏ ਹਨ।

Leave a Reply

Your email address will not be published. Required fields are marked *