ਇਸਲਾਮਾਬਾਦ ’ਚ ਸੁਰੱਖਿਆ ਹਾਈ ਅਲਰਟ ’ਤੇ

ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸਾਰੇ ਸਰਕਾਰੀ ਭਵਨਾਂ ਤੇ ਮਹੱਤਵਪੂਰਨ ਸੰਸਥਾਨਾਂ ਦੀ ਸੁਰੱਖਿਆ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਡਾਅਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।ਪੁਲਸ ਵਿਭਾਗ ਵਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਰੈੱਡ ਜ਼ੋਨ ’ਚ ਵਧੇਰੇ ਬਲ ਤਾਇਨਾਤ ਕੀਤੇ ਗਏ ਹਨ ਤੇ ਰਾਜਧਾਨੀ ਦੇ ਐਂਟਰੀ ਤੇ ਐਕਜ਼ਿਟ ਪੁਆਇੰਟਾਂ ਦੀ ਜਾਂਚ ਤੋਂ ਇਲਾਵਾ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਪ੍ਰੈੱਸ ਨੋਟ ’ਚ ਲਿਖਿਆ ਹੈ, ‘‘ਬੇਲੋੜੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ ਨਾਗਰਿਕਾਂ ਨੂੰ ਪੁਲਸ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ’ਚ ਅੱਗੇ ਕਿਹਾ ਗਿਆ ਹੈ ਕਿ ਰੈੱਡ ਜ਼ੋਨ ’ਚ ਦਾਖ਼ਲਾ ਬੈਨ ਰਹੇਗਾ। ਰਾਜਧਾਨੀ ਪੁਲਸ ਦੀ ਖ਼ੁਫ਼ੀਆ ਏਜੰਸੀ ਨੇ ਵੀ ਸਬੰਧਤ ਵਿਭਾਗਾਂ ਨੂੰ ਅਲਰਟ ਕਰ ਦਿੱਤਾ ਹੈ।

ਇਕ ਪੁਲਸ ਬੁਲਾਰੇ ਮੁਤਾਬਕ ਪੁਲਸ ਨੂੰ ਵੱਖ-ਵੱਖ ਇਲਾਕਿਆਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਹੈ, ਬੁਲਾਰੇ ਨੇ ਕਿਹਾ, ‘‘ਇਹ ਗੁਪਤ ਦਸਤਾਵੇਜ਼ ਹਨ।’’

Leave a Reply

Your email address will not be published. Required fields are marked *