ਬ੍ਰਿਟੇਨ ‘ਚ ‘ਪਿਘਲਿਆ ਰਨਵੇਅ’, ਉਡਾਣਾਂ ਰੱਦ ਅਤੇ ਤਾਪਮਾਨ ਵਧਣ ਦਾ ਐਲਰਟ

ਲੰਡਨ: ਯੂਰਪ ਦੇ ਕਈ ਦੇਸ਼ ਖਾਸ ਕਰਕੇ ਬ੍ਰਿਟੇਨ ਇਸ ਸਮੇਂ ਸਖ਼ਤ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਤਾਪਮਾਨ ਵਧਣ ਕਾਰਨ ਦਿਨ ਵੇਲੇ ਸੜਕਾਂ ਦਾ ਡਾਮਰ ਪਿਘਲਣਾ ਸ਼ੁਰੂ ਹੋ ਗਿਆ ਹੈ। ਗਰਮੀ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।ਲੰਡਨ ਦੇ ਇੱਕ ਪ੍ਰਸਿੱਧ ਹਵਾਈ ਅੱਡੇ ਦੀਆਂ ਕੱਲ੍ਹ ਕਈ ਘੰਟਿਆਂ ਲਈ ਉਡਾਣਾਂ ਨੂੰ ਮੁਅੱਤਲ ਕਰਨਾ ਪਿਆ ਕਿਉਂਕਿ ਰਨਵੇਅ ਖੁਦ ਪਿਘਲ ਗਿਆ ਸੀ। ਸਿਰਫ ਪਬਲਿਕ ਏਅਰਪੋਰਟ ਹੀ ਨਹੀਂ, ਇੱਥੋਂ ਦੇ ਰਾਇਲ ਏਅਰ ਫੋਰਸ ਦੇ ਸਭ ਤੋਂ ਵੱਡੇ ਏਅਰਬੇਸ ‘ਚ ਵੀ ਅਜਿਹਾ ਹੀ ਹਾਲ ਹੋਇਆ। ਰਨਵੇਅ ਹੁਣ ਟੇਕਆਫ ਅਤੇ ਲੈਂਡਿੰਗ ਦੇ ਯੋਗ ਨਹੀਂ ਸੀ। ਮੌਸਮ ਵਿਭਾਗ ਨੇ ਤਾਪਮਾਨ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਲੂਟਨ ਏਅਰਪੋਰਟ ਦਾ ਰਨਵੇ ਪਿਘਲਿਆ, ਹਵਾਈ ਸੇਵਾਵਾਂ ਠੱਪ ਰੁਕੀਆਂ

ਸੋਮਵਾਰ ਨੂੰ ਯੂਕੇ ਦੇ ਇੱਕ ਪ੍ਰਸਿੱਧ ਹਵਾਈ ਅੱਡੇ ‘ਤੇ ਅੱਤ ਦੀ ਗਰਮੀ ਕਾਰਨ ਪੈਦਾ ਹੋਈ ਸਥਿਤੀ ਸ਼ਾਇਦ ਪੂਰੀ ਦੁਨੀਆ ਦੇ ਭਵਿੱਖ ਲਈ ਬਹੁਤ ਗੰਭੀਰ ਚੇਤਾਵਨੀ ਹੈ। ਲੰਡਨ ਦੇ ਲੂਟਨ ਹਵਾਈ ਅੱਡੇ ਦਾ ਰਨਵੇ ਉੱਚ ਤਾਪਮਾਨ ਵਿੱਚ ਪਿਘਲ ਗਿਆ, ਜਿਸ ਕਾਰਨ ਜਹਾਜ਼ਾਂ ਦਾ ਉਡਾਣ ਭਰਨਾ ਅਸੰਭਵ ਹੋ ਗਿਆ। ਉਬਲਦੇ ਤਾਪਮਾਨ ਨੇ ਰਨਵੇਅ ਨੂੰ ਏਅਰਕ੍ਰਾਫਟ ਟੇਕਆਫ ਜਾਂ ਲੈਂਡਿੰਗ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਬਣਾ ਦਿੱਤਾ, ਜਿਸ ਨਾਲ ਲਗਭਗ ਤਿੰਨ ਘੰਟਿਆਂ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ।

Leave a Reply

Your email address will not be published. Required fields are marked *