ਚਾਹ ਦੀ ਤਲਬ ਨੇ 1 ਸਾਲ ਦੇ ਪੁੱਤਰ ਨੂੰ ਪਹੁੰਚਾਇਆ ਹਸਪਤਾਲ, ਮਾਂ ਨੇ ਖਾਧੀ ਕਦੇ ਚਾਹ ਨਾ ਪੀਣ ਦੀ ਸਹੁੰ

ਬ੍ਰਿਟੇਨ: ਚਾਹ ਦੀ ਤਲਬ ਇਕ ਮਾਂ ਨੂੰ ਇਸ ਕਦਰ ਭਾਰੀ ਪਈ ਕਿ ਉਸ ਨੇ ਹੁਣ ਕਦੇ ਨਾਲ ਚਾਹ ਪੀਣ ਦੀ ਸਹੁੰ ਖਾਧੀ ਹੈ। ਦਰਅਸਲ ਇੰਗਲੈਂਡ ਦੇ ਕੈਂਟ ਦੀ ਰਹਿਣ ਵਾਲੀ 38 ਸਾਲਾ ਕੈਰੀ ਡੋਇਲ ਆਪਣੇ 1 ਸਾਲਾ ਪੁੱਤਰ ਮੇਸਨ ਨਾਲ ਪਲੇਅ-ਗਰੁੱਪ ਲਈ ਜਾ ਰਹੀ ਸੀ। ਉਦੋਂ ਰਸਤੇ ਵਿਚ ਉਸ ਨੇ ਕੈਂਟ ਦੇ ਗ੍ਰੇਵੇਸੈਂਡ ਵਿਚ ਸੇਂਟ ਜਾਰਜ ਰੈਸਟੋਰੈਂਟ ਵਿਚ ਚਾਹ ਪੀਣ ਦਾ ਫ਼ੈਸਲਾ ਕੀਤਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਫ਼ੈਸਲਾ ਉਸ ਦੇ ਪੁੱਤਰ ਲਈ ਜਾਨਲੇਵਾ ਸਾਬਿਤ ਹੋਵੇਗਾ।

ਕੈਰੀ ਮੁਤਾਬਕ ਉਸ ਨੇ ਮੇਸਨ ਦੀ ਬੱਘੀ (ਪਰੈਮ) ਨੂੰ ਇਕ ਪਾਸੇ ਖੜ੍ਹਾ ਕਰ ਦਿੱਤਾ। ਇਸ ਦੌਰਾਨ ਇਕ ਵੇਟਰੈੱਸ ਉਸ ਲਈ ਚਾਹ ਦਾ ਕੱਪ ਲੈ ਕੇ ਆਈ। ਕੈਰੀ ਮੁਤਾਬਕ ਉਸ ਨੇ ਵੇਟਰੈੱਸ ਦੀ ਆਵਾਜ਼ ਸੁਣੀ ਕਿ ਉਹ ਚਾਹ ਰੱਖ ਰਹੀ ਹੈ। ਵੇਟਰੈੱਸ ਦੇ ਜਾਂਦੇ ਹੀ ਮੇਸਨ ਉੱਚੀ-ਉੱਚੀ ਰੋਣ ਲੱਗ ਪਿਆ। ਹੋਇਆ ਇਹ ਕਿ ਗਰਮ ਚਾਹ ਮੇਸਨ ਦੀਆਂ ਲੱਤਾਂ, ਹੱਥਾਂ ਅਤੇ ਢਿੱਡ ‘ਤੇ ਡੁੱਲ ਗਈ। ਹਾਲਾਂਕਿ ਕਿਸੇ ਨੇ ਨਹੀਂ ਦੇਖਿਆ ਇਹ ਕਿਵੇਂ ਹੋਇਆ।

ਇਸ ਹਾਦਸੇ ਮਗਰੋਂ ਕੈਰੀ ਆਪਣੇ ਪੁੱਤਰ ਨੂੰ ਤੁਰੰਤ ਠੰਡੇ ਪਾਣੀ ਵੱਲ ਲੈ ਗਈ। ਫਿਰ ਉਸ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਪੁੱਤਰ ਨੂੰ ਲੈ ਕੇ ਹਸਪਤਾਲ ਗਈ। ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਜ਼ਖ਼ਮ ਨੂੰ ਸਾਫ਼ ਕੀਤਾ। ਮੇਸਨ ਦੀ 4 ਘੰਟੇ ਤੱਕ ਸਰਜਰੀ ਹੋਈ ਅਤੇ ਹੁਣ ਉਹ ਠੀਕ ਹੈ। ਕੈਰੀ ਨੇ ਇਸ ਹਾਦਸੇ ਮਗਰੋਂ ਹੁਣ ਕਦੇ ਨਾ ਚਾਹ ਪੀਣ ਦੀ ਸਹੁੰ ਖਾਧੀ ਹੈ ਅਤੇ ਹੋਰ ਮਾਵਾਂ ਨੂੰ ਆਪਣੇ ਬੱਚਿਆਂ ਦੇ ਆਲੇ-ਦੁਆਲੇ ਗਰਮ ਚੀਜ਼ਾਂ ਨਾ ਰੱਖਣ ਲਈ ਕਹਿ ਰਹੀ ਹੈ।

Leave a Reply

Your email address will not be published. Required fields are marked *