ਚੜ੍ਹਦੇ ਪੰਜਾਬ ਦੀਆਂ ਤਿੰਨ ਸਖ਼ਸ਼ੀਅਤਾਂ ਪਾਕਿ ’ਚ ਵਾਰਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ

ਅੰਮ੍ਰਿਤਸਰ : ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਬੁੱਧੀਜੀਵੀ, ਲੇਖਕ ਕਾਰ ਤੇ ਹਮ ਖਿਆਲੀ ਆਗੂਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸ਼ੁਰੂ ਕੀਤੇ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਇਸ ਵਾਰ ਤਿੰਨ ਚੜ੍ਹਦੇ ਪੰਜਾਬ ਦੇ ਪੰਜਾਬੀ ਜ਼ੁਬਾਨ ਨੂੰ ਦੁਨੀਆਂ ਭਰ ਵਿੱਚ ਉਤਸ਼ਾਹਿਤ ਕਰਨ ਵਾਲੇ ਬੁੱਧੀਜੀਵੀ ਲੇਖਕ ਕਲਾਕਾਰ ਤੇ ਗਾਇਕ ਦੇ ਹਿੱਸੇ ਆਇਆ ਹੈ, ਇਸ ਤੋਂ ਪਹਿਲਾਂ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੀ ਤਿੰਨ ਦਿਨਾ ਦੀ ਪਹਿਲੇ ਦਿਨ ਦੀ ਸ਼ੁਰੁਆਤ ਦੋਵੇਂ ਪੰਜਾਬਾਂ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿਚ ਲਾਹੌਰ ਤੋਂ ਕੀਤੀ ਗਈ, ਜਿੱਥੇ ਪੰਜਾਬੀ ਸੰਗਤ ਪਾਕਿਸਤਾਨ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਮਨਾਉਂਦਿਆਂ ਉਨ੍ਹਾਂ ਦੀ ਯਾਦ ਵਿਚ ਕੇਕ ਕੱਟ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਵਾਰਿਸ ਸ਼ਾਹ ਐਵਾਰਡ ਮਨਾਉਂਦਿਆਂ ਸ਼ੇਖੂਪੁਰਾ ਪਾਕਿਸਤਾਨ ਤੋਂ ਜਾਣਕਾਰੀ ਦੇਂਦਿਆਂ ਲਹਿੰਦੇ ਪੰਜਾਬ ਪਾਕਿਸਤਾਨ ਦੇ ਪ੍ਰਸਿੱਧ ਲੇਖਕ ਪੱਤਰਕਾਰ ਜਨਾਬ ਇਕਬਾਲ ਕੈਸਰ ਨੇ ਦੱਸਿਆ ਕਿ ਤਿੰਨ ਦਿਨਾਂ ਇਸ ਪ੍ਰੋਗਰਾਮ ਦੀ ਸਮੁੱਚੀ ਅਗਵਾਈ ਜਿੱਥੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਬੁੱਧੀਜੀਵੀਆਂ ਲੇਖਕਾਂ ਪੱਤਰਕਾਰਾਂ ਗਾਇਕਾਂ ਵੱਲੋਂ ਕੀਤੀ ਗਈ, ਉੱਥੇ ਹੀ ਇਹ ਸਾਰੇ ਪ੍ਰੋਗਰਾਮ ਜਨਾਬ ਇਲਿਆਸ ਘੁੰਮਣ ਸੀਨੀਅਰ ਪੱਤਰਕਾਰ ਪਾਕਿਸਤਾਨ ਦੀ ਅਗਵਾਈ ਵਿੱਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਹਾਉਣ ਲਈ ਕੈਨੇਡਾ ਅਮਰੀਕਾ ਜਰਮਨ ਇੰਗਲੈਂਡ ਸਮੇਤ ਕਈ ਹੋਰ ਮੁਲਕਾਂ ਦੇ ਸੀਨੀਅਰ ਪੰਜਾਬੀ ਜ਼ੁਬਾਨ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੇ ਭਰਪੂਰ ਸਹਿਯੋਗ ਤੇ ਮਾਨ ਸਨਮਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪਾਕਿਸਤਾਨ ਵਿਚਲੀਆਂ ਸੰਸਥਾਵਾਂ ਪੰਜਾਬ ਕੌਮੀ ਸੱਥ,ਪੰਜਾਬੀ ਜ਼ੁਬਾਨ ਤਹਿਰੀਕ,ਪੰਜਾਬੀ ਵਿਰਸਾ ਪਾਕਿਸਤਾਨ ਤੇ ਪੰਜਾਬੀ ਖੋਜਕਾਰ, ਪੰਜਾਬੀ ਸੰਗਤ ਪਾਕਿਸਤਾਨ ਸੰਸਥਾ ਦੇ ਨੁਮਾਇੰਦਿਆਂ ਆਗੂਆਂ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਇਹ ਵਾਰਿਸ ਸ਼ਾਹ ਆਲਮੀ ਇੰਟਰਨੈਸ਼ਨਲ ਐਵਾਰਡ ਲਹਿੰਦੇ ਪੰਜਾਬ ਪਾਕਿਸਤਾਨ ਦੇ ਬੁੱਧੀਜੀਵੀ ਲੇਖਕ ਪੰਜਾਬੀ ਜ਼ੁਬਾਨ ਦੇ ਗਾਹਕਾਂ ਨੂੰ ਦੇਣ ਤੋਂ ਇਲਾਵਾ ਚੜ੍ਹਦੇ ਪੰਜਾਬ ਭਾਰਤ ਦੇ ਪ੍ਰਸਿੱਧ ਲੇਖਕ ਸ਼ਾਇਰ ਸੁਰਜੀਤ ਪਾਤਰ, ਲੇਖਕ ਇੰਦਰ ਤੋਂ ਇਲਾਵਾ ਚੜ੍ਹਦੇ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਅਕਾਲ ਚਲਾਨਾ ਕਰ ਗਏ ਹਨ ਉਨ੍ਹਾਂ ਨੂੰ ਦੁਨੀਆਂ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਲਈ ਪੰਜਾਬੀ ਜ਼ੁਬਾਨ ਨੂੰ ਹਰੇਕ ਧਰਮ ਦੇ ਲੋਕਾਂ ਦੀ ਜ਼ੁਬਾਨ ਤੇ ਲਿਆਂਦਾ, ਉਨ੍ਹਾਂ ਨੂੰ ਇਹ ਐਵਾਰਡ ਦਿੱਤੇ ਜਾ ਰਹੇ ਹਨ। ਇਹ ਤਿੰਨ ਦਿਨਾ ਅੱਜ ਸਮਾਪਤੀ ਪ੍ਰੋਗਰਾਮ ਵਾਰਿਸ ਸ਼ਾਹ ਦੇ ਸਾਲਾਨਾ ਉਰਸ ਤੇ ਸ਼ਹਿਰ ਸ਼ੇਖੂਪੁਰਾ ਵਿਖੇ ਕੀਤੀ ਗਈ, ਜਿੱਥੇ ਕਿ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਉਪਰੰਤ ਵਾਰਿਸ ਸ਼ਾਹ ਦੇ ਮਜ਼ਾਰ ਜੰਡਿਆਲਾ ਸ਼ੇਰ ਖਾਂ ਪਾਕਿਸਤਾਨ ਵਿਖੇ ਸਾਰੇ ਅਹੁਦੇਦਾਰ ਮੈਂਬਰ ਸਾਥੀ ਤੇ ਪੰਜਾਬੀ ਤਲੀਮ ਦੇ ਫਨਕਾਰ ਵਾਰਿਸ ਸ਼ਾਹ ਦੇ ਮਜ਼ਾਰ ਤੇ ਚਾਦਰ ਚੜ੍ਹਾ ਕੇ ਇਹ ਸਾਰੇ ਪ੍ਰੋਗਰਾਮ ਦੀ ਸਮਾਪਤੀ ਕਰਨਗੇ। ਇਸ ਪ੍ਰੋਗਰਾਮ ਵਿਚ ਇਲਿਆਸ ਘੁੰਮਣ ਤੇ ਇਕਬਾਲ ਕੈਸਰ ਤੋਂ ਇਲਾਵਾ ਅਜ਼ਹਰ ਸਦੀਕ ਇਕਬਾਲ ਭੱਟ, ਅਨਾਸਰ ਬਲੋਚ, ਸ਼ਾਇਦ ਅਸਲਮ,ਡਾ ਅਰਸ਼ਦ,ਪਰਵੀਨ ਮਲਿਕ ਸਾਹਿਬਾ ਤੇ ਪੰਜਾਬੀ ਲੇਖਕ ਘਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *