ਦੇਸ਼ ਛੱਡ ਗਏ ਹਿੰਦੂ-ਸਿੱਖਾਂ ਨੂੰ ਤਾਲਿਬਾਨ ਦੀ ਅਪੀਲ, ਕਿਹਾ- ਪਰਤ ਆਓ, ਦੇਵਾਂਗੇ ਪੂਰੀ ਸੁਰੱਖਿਆ

ਕਾਬੁਲ : ਅਫਗਾਨਿਸਤਾਨ ’ਚ ਤਾਲਿਬਾਨ ਨੇ ਗੈਰ-ਮੁਸਲਮਾਨਾਂ ਨਾਲ ਵੱਡਾ ਵਾਅਦਾ ਕੀਤਾ ਹੈ ਅਤੇ ਦੇਸ਼ ਛੱਡ ਗਏ ਹਿੰਦੂਆਂ ਅਤੇ ਸਿੱਖਾਂ ਨੂੰ ਅਫਗਾਨਿਸਤਾਨ ਪਰਤਣ ਦੀ ਅਪੀਲ ਕੀਤੀ ਹੈ।ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਸੁਲਝ ਗਈ ਹੈ। ਇਸ ਲਈ ਉਨ੍ਹਾਂ ਨੇ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਨੂੰ ਦੇਸ਼ ਪਰਤਣ ਲਈ ਕਿਹਾ ਹੈ। ਇਹ ਬਿਆਨ ਤਾਲਿਬਾਨ ਦੇ ਰਾਜ ਮੰਤਰੀ ਡਾ: ਮੁੱਲਾ ਅਬਦੁਲ ਵਾਸੀ ਦੇ ਦਫ਼ਤਰ ਦੇ ਡਾਇਰੈਕਟਰ ਜਨਰਲ ਦੁਆਰਾ 24 ਜੁਲਾਈ ਨੂੰ ਅਫਗਾਨਿਸਤਾਨ ਦੀ ਹਿੰਦੂ ਅਤੇ ਸਿੱਖ ਕੌਂਸਲ ਦੇ ਕਈ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਅਫਗਾਨਿਸਤਾਨ ਦੇ ਚੀਫ ਆਫ ਸਟਾਫ ਦੇ ਦਫਤਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਵਾਸੀ ਨੇ ਹਿੰਦੂ ਅਤੇ ਸਿੱਖ ਆਗੂਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ

ਵਾਸੀ ਨੇ ਕਾਬੁਲ ਵਿੱਚ ਹਿੰਦੂ ਅਤੇ ਸਿੱਖ ਆਗੂਆਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਭਾਰਤੀ ਅਤੇ ਸਿੱਖ, ਜੋ ਸੁਰੱਖਿਆ ਸਮੱਸਿਆਵਾਂ ਕਾਰਨ ਦੇਸ਼ ਛੱਡ ਕੇ ਚਲੇ ਗਏ ਸਨ, ਹੁਣ ਅਫਗਾਨਿਸਤਾਨ ਪਰਤ ਸਕਦੇ ਹਨ ਕਿਉਂਕਿ ਦੇਸ਼ ਵਿੱਚ ਸੁਰੱਖਿਆ ਸਥਾਪਿਤ ਹੋ ਚੁੱਕੀ ਹੈ।ਤਾਲਿਬਾਨ ਦੇ ਇਕ ਬਿਆਨ ਅਨੁਸਾਰ ਸਿੱਖ ਆਗੂਆਂ ਨੇ ਕਾਬੁਲ ਦੇ ਗੁਰਦੁਆਰੇ ‘ਤੇ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ (ISKP) ਦੇ ਹਮਲੇ ਨੂੰ ਰੋਕਣ ਲਈ ਤਾਲਿਬਾਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *