ਸਮਲਿੰਗੀ ਪੁਰਸ਼ਾਂ ‘ਚ ਆ ਰਹੇ ਨੇ ਮੰਕੀਪਾਕਸ ਦੇ ਵਧੇਰੇ ਲੱਛਣ, WHO ਨੇ ਜਾਰੀ ਕੀਤੀਆਂ ਹਿਦਾਇਤਾਂ

ਜੇਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਸਲਾਹ ਦਿੱਤੀ ਕਿ ਜਿਨ੍ਹਾਂ ਮਰਦਾਂ ਨੂੰ ਮੰਕੀਪਾਕਸ ਹੋਣ ਦਾ ਖ਼ਤਰਾ ਹੈ, ਉਨ੍ਹਾਂ ਨੂੰ ਆਪਣੇ ਜਿਨਸੀ ਸਾਥੀਆਂ ਦੀ ਗਿਣਤੀ ਨੂੰ “ਫਿਲਹਾਲ” ਸੀਮਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ WHO ਨੇ ਹਾਲ ਹੀ ਵਿੱਚ ਕਈ ਦੇਸ਼ਾਂ ਵਿੱਚ ਮੰਕੀਪਾਕਸ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਇੱਕ ਗਲੋਬਲ ਐਮਰਜੈਂਸੀ ਘੋਸ਼ਿਤ ਕੀਤੀ ਸੀ।

ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਕਿਹਾ ਕਿ ਮਈ ਵਿੱਚ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਤੋਂ ਮੰਕੀਪਾਕਸ ਨਾਲ ਸੰਕਰਮਿਤ ਹੋਏ 98 ਪ੍ਰਤੀਸ਼ਤ ਲੋਕ ‘ਗੇ’, ‘ਬਾਈਸੈਕਸੁਅਲ’ ਅਤੇ ਹੋਰ ਪੁਰਸ਼ ਹਨ, ਜੋ ਮਰਦਾਂ ਨਾਲ ਸਰੀਰਕ ਸਬੰਧ ਬਣਾਉਂਦੇ ਹਨ। ਉਨ੍ਹਾਂ ਨੇ ਜੋਖ਼ਮ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਡਬਲਯੂ.ਐੱਚ.ਓ. ਮੁਖੀ ਨੇ ਕਿਹਾ, “ਇਸਦਾ ਮਤਲਬ ਹੈ ਕਿ ਮਰਦਾਂ ਨਾਲ ਜਿਨਸੀ ਸਬੰਧ ਰੱਖਣ ਵਾਲੇ ਮਰਦ ਆਪਣੇ ਅਤੇ ਦੂਜਿਆਂ ਲਈ ਸੁਰੱਖਿਅਤ ਬਦਣ ਅਪਣਾਉਣ।” ਇਸ ਵਿੱਚ ਫਿਲਹਾਲ ਜਿਨਸੀ ਸਾਥੀਆਂ ਦੀ ਗਿਣਤੀ ਨੂੰ ਘਟਾਉਣਾ ਸ਼ਾਮਲ ਹੈ। ਟੇਡਰੋਸ ਨੇ ਕਿਹਾ ਕਿ ਸੰਕਰਮਿਤ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਣਾ ਚਾਹੀਦਾ ਹੈ, ਸਰੀਰਕ ਸੰਪਰਕ ਨਾਲ ਜੁੜੇ ਸਮਾਰੋਹਾਂ ਤੋਂ ਬਚਿਆ ਜਾਵੇ।

Leave a Reply

Your email address will not be published. Required fields are marked *