ਕੈਨੇਡਾ ‘ਚ ਮੰਕੀਪਾਕਸ ਦੇ 800 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

ਓਟਾਵਾ : ਕੈਨੇਡਾ ਵਿਚ ਮੰਕੀਪਾਕਸ ਵਾਇਰਸ ਦੇ 803 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਪਬਲਿਕ ਹੈਲਥ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਕਿਹਾ ਕਿ ਦੇਸ਼ ਵਿੱਚ ਸ਼ੁੱਕਰਵਾਰ ਨੂੰ ਮੰਕੀਪਾਕਸ ਦੇ 803 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਵਿੱਚੋਂ ਓਨਟਾਰੀਓ ਤੋਂ 367, ਕਿਊਬਿਕ ਤੋਂ 359, ਬ੍ਰਿਟਿਸ਼ ਕੋਲੰਬੀਆ ਤੋਂ 61, ਅਲਬਰਟਾ ਤੋਂ 13, ਸਸਕੈਚਵਨ ਤੋਂ 2 ਅਤੇ ਯੂਕੋਨ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੀ ਸਾਬਕਾ ਮੁੱਖ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਕਿਹਾ ਕਿ ਸਰਕਾਰ ਨੇ ਮੰਕੀਪਾਕਸ ਵਾਇਰਸ ਤੋਂ ਬਚਾਣ ਲਈ ਇਮਵਾਮਿਊਨ ਟੀਕਿਆਂ ਦੀਆਂ 70,000 ਤੋਂ ਵੱਧ ਖੁਰਾਕਾਂ ਲੋਕਾਂ ਲਈ ਭੇਜੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਮੰਕੀਪਾਕਸ ਵਾਇਰਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਹਾਂਮਾਰੀ ਘੋਸ਼ਿਤ ਕੀਤਾ ਹੈ।

Leave a Reply

Your email address will not be published. Required fields are marked *