65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ ‘ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ

ਸਾਓ ਪਾਓਲੋ: ਬ੍ਰਾਜ਼ੀਲ ਵਿਚ ਇਕ ਹਾਦਸੇ ਵਿਚ ਮਾਰੇ ਗਏ ਸਕਾਈਡਾਈਵਰ ਦੇ ਆਖ਼ਰੀ ਪਲਾਂ ਦੀ ਵੀਡੀਓ ਸਾਹਮਣੇ ਆਈ ਹੈ। 38 ਸਾਲਾ ਐਂਡਰੀਅਸ ਜਮਾਇਕੋ ਦੀ 19 ਜੁਲਾਈ ਨੂੰ ਬੋਇਤੁਵਾ ਦੇ ਸਾਓ ਪਾਓਲੋ ਸ਼ਹਿਰ ਵਿੱਚ ਇੱਕ ਘਰ ਦੀ ਛੱਤ ‘ਤੇ ਡਿੱਗਣ ਕਾਰਨ ਮੌਤ ਹੋ ਗਈ ਸੀ। ਬ੍ਰਾਜ਼ੀਲੀਅਨ ਨੈੱਟਵਰਕ ਟੀਵੀ ਗਲੋਬੋ ਨੂੰ ਮਿਲੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਜਮਾਇਕੋ ਇੱਕ ਸਕਾਈਡਾਈਵਿੰਗ ਇੰਸਟ੍ਰਕਟਰ ਪਾਉਲੋ ਮਿਰਕਾਈ ਤੋਂ ਨਿਰਦੇਸ਼ ਪ੍ਰਾਪਤ ਕਰਦਾ ਹੈ। ਜਮਾਇਕੋ ਦੇ ਨਾਲ ਕਈ ਹੋਰ ਸਕਾਈਡਾਈਵਰਸ ਵੀ ਜਹਾਜ਼ ਵਿਚੋਂ ਛਾਲ ਮਾਰਨ ਦੀ ਤਿਆਰੀ ਕਰਦੇ ਦਿਸਦੇ ਹਨ। ਜਹਾਜ਼ ਵਿਚੋਂ ਛਾਲ ਮਾਰਦੇ ਸਮੇਂ ਮਿਰਕਾਈ ਨੇ ਜਮਾਇਕੋ ਦੀਆਂ ਬਾਹਾਂ ਅਤੇ ਪੈਰਾਂ ਨੂੰ ਜਕੜਿਆ ਹੋਇਆ ਸੀ। ਹਵਾ ਵਿਚ ਇਕ ਸਮੇਂ ‘ਤੇ ਲੀਵਰ ਨੂੰ ਟਚ ਕਰਕੇ ਜਮਾਇਕੋ ਨੇ ਆਪਣੇ ਇੰਸਟ੍ਰਕਟਰ ਨੂੰ ਕੰਫਰਮ ਵੀ ਕੀਤਾ ਸੀ ਕਿ ਉਨ੍ਹਾਂ ਨੂੰ ਬ੍ਰੇਕਅਵੇ ਲੋਕੇਸ਼ਨ ਦੀ ਪੂਰੀ ਜਾਣਕਾਰੀ ਹੈ।

ਇੰਸਟ੍ਰਕਟਰ ਨੇ ਇਸ ਮਗਰੋਂ ਜਮਾਇਕੋ ਨੂੰ ਛੱਡ ਦਿੱਤਾ। ਇਸ ਦੇ ਤੁਰੰਤ ਬਾਅਦ ਹੀ ਜਮਾਇਕੋ ਗੋਲ-ਗੋਲ ਘੁੰਮਣ ਲੱਗਾ। ਇੰਸਟ੍ਰਕਟਰ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇੰਸਟ੍ਰਕਟਰ ਨੇ ਜਮਾਇਕੋ ਦੇ ਪੈਰਾਂ ਨੂੰ ਫੜਿਆ ਪਰ ਉਹ ਫਿਰ ਹੱਥੋਂ ਨਿਕਲ ਗਿਆ ਅਤੇ ਫਿਰ ਗੋਲ-ਗੋਲ ਘੁੰਮਣ ਲੱਗਾ। ਉਹ ਦੋਵੇਂ ਤੇਜੀ ਨਾਲ ਜ਼ਮੀਨ ‘ਤੇ ਮੌਜੂਦ ਲੈਂਡਿੰਗ ਸਪਾਟ ਵੱਲ ਜਾ ਰਹੇ ਸਨ। ਉਦੋਂ ਇੰਸਟ੍ਰਕਟਰ ਨੇ ਆਪਣਾ ਪੈਰਾਸ਼ੂਟ ਖੋਲ ਲਿਆ ਪਰ ਜਮਾਇਕੋ ਆਪਣਾ ਪੈਰਾਸ਼ੂਟ ਖੋਲ੍ਹਣ ਵਿਚ ਅਸਫ਼ਲ ਰਹੇ ਅਤੇ ਉਹ ਕਰੀਬ 65000 ਫੁੱਟ ਦੀ ਉਚਾਈ ਤੋਂ ਇਕ ਘਰ ਦੀ ਛੱਤ ਨੂੰ ਤੋੜਦੇ ਹੋਏ ਜ਼ਮੀਨ ‘ਤੇ ਜਾ ਡਿੱਗੇ। ਮੌਕੇ ‘ਤੇ ਹੀ ਜਮਾਇਕੋ ਦੀ ਮੌਤ ਹੋ ਗਈ।

ਇੰਸਟ੍ਰਕਟਰ ਨੇ ਕਿਹਾ ਜਮਾਇਕੋ ਨੂੰ ਬਚਾਉਣ ਲਈ ਮੇਰੇ ਕੋਲੋਂ ਜੋ ਹੋ ਸਕਿਆ ਮੈਂ ਕੀਤਾ ਪਰ ਹਾਦਸੇ ਦੀ ਤਸਵੀਰ ਨੇ ਮੇਰੇ ਦਿਮਾਗ਼ ਵਿਚ ਘਰ ਕਰ ਲਿਆ ਹੈ। ਬੋਇਤੁਵਾ ਸਿਵਲ ਪੁਲਸ ਡਿਪਾਰਟਮੈਂਟ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ। ਪੁਲਸ ਦਾ ਮੰਨਣਾ ਹੈ ਕਿ ਜਮਾਇਕੋ ਸਮੇਂ ਸਿਰ ਪੈਰਾਸ਼ੂਟ ਖੋਲ੍ਹਣ ਵਿੱਚ ਅਸਫ਼ਲ ਰਿਹਾ ਸੀ, ਇਸ ਲਈ ਉਸ ਦੀ ਡਿੱਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਬੋਇਤੁਵਾ ‘ਚ ਸਕਾਈਡਾਈਵਿੰਗ ‘ਤੇ ਫਿਲਹਾਲ ਪਾਬੰਦੀ ਲਗਾ ਦਿੱਤੀ ਗਈ ਹੈ।

Leave a Reply

Your email address will not be published. Required fields are marked *