ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਸਰੀ : ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਾਲੀਵਾਲ ਲੰਘੀ 30 ਜੁਲਾਈ ਨੂੰ ਨਿਊਯਾਰਕ ਦੇ ਇੱਕ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ। ਵੈਸਟ ਕੈਲੋਨਾ ਵਾਰੀਅਰਜ਼ ਨੇ ਟਵਿਟਰ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ। ਧਾਲੀਵਾਲ ਦਾ ਅੰਤਿਮ ਸੰਸਕਾਰ 7 ਅਗਸਤ ਦਿਨ ਐਤਵਾਰ ਨੂੰ ਡੈਲਟਾ ਵਿਚ ਕੀਤਾ ਜਾਵੇਗਾ।

PunjabKesari

ਧਾਲੀਵਾਲ ਵਾਰੀਅਰਜ਼ ਲਈ 2016 ਤੋਂ ਤਿੰਨ ਸਾਲ ਖੇਡਿਆ। 2016 ਵਿੱਚ ਚਿਲੀਵੈਕ ਚੀਫਸ ਨਾਲ ਦੋ ਗੇਮਾਂ ਖੇਡਣ ਤੋਂ ਬਾਅਦ ਧਾਲੀਵਾਲ ਨੂੰ ਵਾਰੀਅਰਜ਼ ਵੱਲੋਂ ਸਾਈਨ ਕੀਤਾ ਗਿਆ ਸੀ। ਉਸ ਨੇ ਤਿੰਨ ਸੀਜ਼ਨਾਂ ਵਿੱਚ ਖੇਡੇ ਗਏ 148 ਮੈਚਾਂ ਵਿੱਚ 38 ਗੋਲ ਅਤੇ 82 ਗੋਲ ਕਰਨ ਵਿਚ ਯੋਗਦਾਨ ਪਾਇਆ।

PunjabKesari

2019 ਵਿੱਚ ਧਾਲੀਵਾਲ ਦੇ ਲਾਈਨਮੇਟ ਰਹੇ ਮਾਈਕ ਹਾਰਡਮੈਨ ਨੇ ਟਵਿੱਟਰ ‘ਤੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ। ਧਾਲੀਵਾਲ ਨੇ ਬੀ.ਸੀ.ਐੱਚ.ਐੱਲ. ਹਾਕੀ ਦੇ ਆਪਣੇ ਆਖ਼ਰੀ ਸਾਲ ਲਈ 2019-20 ਦੇ ਸੀਜ਼ਨ ਵਿੱਚ ਖੇਡਣਾ ਸੀ ਪਰ ਪ੍ਰੀ-ਸੀਜ਼ਨ ਵਿੱਚ ਸਕੇਟਿੰਗ ਕਰਨ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੂੰ ਖੇਡ ਤੋਂ ਸੰਨਿਆਸ ਲੈਣ ਲਈ ਮਜਬੂਰ ਹੋਣਾ ਪਿਆ।

PunjabKesari

ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ। ਇੱਕ ਸੂਤਰ ਨੇ ਕੈਲੋਨਾ ਨੂੰ ਦੱਸਿਆ ਕਿ ਧਾਲੀਵਾਲ ਹਫ਼ਤੇ ਦੇ ਅੰਤ ਵਿੱਚ ਨਿਊਯਾਰਕ ਸਿਟੀ ਦੇ ਇੱਕ ਹੋਟਲ ਵਿੱਚ ਸਫਾਈ ਕਰਮਚਾਰੀਆਂ ਨੂੰ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਨਿਊਯਾਰਕ ਵਿੱਚ ਅਧਿਕਾਰੀ ਜਾਂਚ ਕਰ ਰਹੇ ਹਨ।

Leave a Reply

Your email address will not be published. Required fields are marked *