ਅਫ਼ਗ਼ਾਨਿਸਤਾਨ: ਕਾਬੁਲ ਦੀ ਮਸਜਿਦ ’ਚ ਆਤਮਘਾਤੀ ਹਮਲੇ ਕਾਰਨ ਮੁੱਖ ਮੌਲਵੀ ਸਣੇ 21 ਵਿਅਕਤੀ ਮਰੇ

ਇਸਲਾਮਾਬਾਦ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਮਸਜਿਦ ਵਿਚ ਬੁੱਧਵਾਰ ਨੂੰ ਸ਼ਾਮ ਦੀ ਨਮਾਜ਼ ਦੌਰਾਨ ਹੋਏ ਬੰਬ ਧਮਾਕੇ ਵਿਚ ਮੁੱਖ ਮੌਲਵੀ ਸਮੇਤ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 33 ਹੋਰ ਜ਼ਖਮੀ ਹੋ ਗਏ। ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਸ਼ਹਿਰ ਦੇ ਖੇਰ ਖੰਨਾ ਇਲਾਕੇ ਦੇ ਵਸਨੀਕ ਨੇ ਸਿਦੀਕੀਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ। ਮਾਰੇ ਮੌਲਵੀ ਦਾ ਨਾਂ ਮੁੱਲਾ ਅਮੀਰ ਮੁਹੰਮਦ ਕਾਬੁਲੀ ਸੀ।

Leave a Reply

Your email address will not be published. Required fields are marked *