ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਚਰਚਾ ਦਾ ਰਖਿਆ ਪ੍ਰਸਤਾਵ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂ. ਐੱਨ. ਐੱਚ. ਆਰ. ਸੀ.) ‘ਚ ਚੀਨ ਦੇ ਸ਼ਿਨਜਿਆਂਗ ਖੇਤਰ ‘ਚ ਉਈਗਰਾਂ ਅਤੇ ਹੋਰ ਮੁਸਲਿਮ ਘੱਟ-ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਕਥਿਤ ਉਲੰਘਣ ਨੂੰ ਲੈ ਕੇ ਵਿਸ਼ੇਸ਼ ਚਰਚਾ ਕਰਨ ਲਈ ਅਮਰੀਕਾ ਅਤੇ ਉਸ ਦੇ ਕਈ ਪੱਛਮੀ ਸਹਿਯੋਗੀਆਂ ਨੇ ਸੋਮਵਾਰ ਨੂੰ ਪ੍ਰਸਤਾਵ ਪੇਸ਼ ਕੀਤਾ। ਯੂਕੇ, ਕੈਨੇਡਾ, ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਸਮੇਤ ਹੋਰ ਦੇਸ਼ਾਂ ਦੇ ਸਮੂਹ ਨੇ ਕੌਂਸਲ ਨੂੰ ਇੱਕ ਮਸੌਦਾ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਰਾਹੀਂ 2023 ਦੇ ਸ਼ੁਰੂ ਵਿੱਚ ਹੋਣ ਵਾਲੇ ਅਗਲੇ ਸੈਸ਼ਨ ਵਿੱਚ ਸ਼ਿਨਜਿਆਂਗ ਬਾਰੇ ਵਿਚਾਰ-ਵਟਾਂਦਰੇ ਦੀ ਮੰਗ ਕੀਤੀ ਗਈ ਹੈ।

ਇਹ ਤਾਈਵਾਨ ਦੇ ਭਵਿੱਖ ਵਰਗੇ ਮੁੱਦਿਆਂ ਨੂੰ ਲੈ ਕੇ ਹਾਲ ਹੀ ਦੇ ਤਣਾਅ ਦੇ ਮੱਦੇਨਜ਼ਰ ਪੱਛਮੀ ਅਤੇ ਬੀਜਿੰਗ ਵਿਚਕਾਰ ਤਾਜ਼ਾ ਭੂ-ਰਾਜਨੀਤਿਕ ਘਟਨਾਕ੍ਰਮ ਹੈ। ਜੇਕਰ ਮਤਾ ਮਨਜ਼ੂਰ ਹੋ ਜਾਂਦਾ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਰਸਮੀ ਤੌਰ ‘ਤੇ ਕੌਂਸਲ ਦੇ ਏਜੰਡੇ ਵਿੱਚ ਸ਼ਾਮਲ ਹੋਣਗੇ। ਕੌਂਸਲ ਦੇ 47 ਮੈਂਬਰ ਹਨ। ਇਸ ਦਾ ਮੁੱਖ ਦਫਤਰ ਜਿਨੇਵਾ ਵਿੱਚ ਹੈ। ਇੱਥੇ ਡਿਪਲੋਮੈਟ 7 ਅਕਤੂਬਰ ਨੂੰ ਕੌਂਸਲ ਦੇ ਮੌਜੂਦਾ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ ਸ਼ਿਨਜਿਆਂਗ ‘ਤੇ ਇੱਕ ਮਤਾ ਪਾਸ ਕਰਨ ਦੀ ਸੰਭਾਵਨਾ ਭਾਲ ਰਹੇ ਹਨ।

Leave a Reply

Your email address will not be published. Required fields are marked *