ਬ੍ਰਿਟੇਨ ‘ਚ ਸ਼ਾਹੀ ਸੋਗ ਸਮਾਪਤ ਹੋਣ ‘ਤੇ ਕਿੰਗ ਚਾਰਲਸ ਦੇ ਨਵੇਂ ‘ਮੋਨੋਗ੍ਰਾਮ’ ਦਾ ਕੀਤਾ ਗਿਆ ਉਦਘਾਟਨ

ਲੰਡਨ : ਬ੍ਰਿਟੇਨ ਵਿੱਚ ਮਰਹੂਮ ਮਹਾਰਾਣੀ ਐਲਿਜ਼ਾਬੈਥ II ਲਈ ਸ਼ਾਹੀ ਸੋਗ ਦੀ ਮਿਆਦ ਖ਼ਤਮ ਹੋਣ ‘ਤੇ ਮੰਗਲਵਾਰ ਨੂੰ ਬ੍ਰਿਟੇਨ ਦੇ ਨਵੇਂ ਮਹਾਰਾਜਾ ਦੇ ਤੌਰ ‘ਤੇ ਵਰਤੇ ਜਾਣ ਵਾਲੇ ਨਵੇਂ ‘ਮੋਨੋਗ੍ਰਾਮ’ ਦਾ ਉਦਘਾਟਨ ਕੀਤਾ ਗਿਆ, ਜਿਸ ਦੀ ਵਰਤੋਂ ਚਾਰਲਸ III ਨੇ ਪਹਿਲੀ ਵਾਰ ਕੀਤੀ।

‘ਮੋਨੋਗ੍ਰਾਮ’ ਵਿੱਚ ਮਹਾਰਾਜਾ ਲਈ ਉੱਕੇਰੇ ਗਏ ਸੰਕੇਤ ਅੱਖਰਾਂ ਨੂੰ ‘ਕਾਲਜ ਆਫ਼ ਆਰਮਜ਼’ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ – ਸੀ – ਅਤੇ – ਆਰ (ਲੈਟਿਨ ਵਿਚ ਰਾਜਾ ਲਈ ਵਰਤਿਆ ਜਾਣ ਵਾਲਾ ਸ਼ਬਦ) – ਉੱਕੇਰਿਆ ਗਿਆ ਹੈ ਅਤੇ – ਆਰ – ਦੇ ਅੰਦਰ ਹੀ – III – ਦਰਸਾਇਆ ਗਿਆ ਹੈ।

ਇਨ੍ਹਾਂ ਸ਼ਬਦਾਂ ਦੇ ਬਿਲਕੁਲ ਉੱਪਰ ਸ਼ਾਹੀ ਤਾਜ ਬਣਿਆ ਹੋਇਆ ਹੈ। ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਪੂਰੇ ਬ੍ਰਿਟੇਨ ਵਿੱਚ ਵੱਖ-ਵੱਖ ਜਨਤਕ ਦਫ਼ਤਰਾਂ ਅਤੇ ਕਾਗਜ਼ਾਂ ਸਮੇਤ ਹੋਰ ਚੀਜ਼ਾਂ ‘ਤੇ ਸ਼ਾਹੀ ‘ਮੋਨੋਗ੍ਰਾਮ’ ਲਗਾਇਆ ਜਾਵੇਗਾ, ਜੋ ਮਰਹੂਮ ਮਹਾਰਾਣੀ ਦੇ ਸੰਕੇਤ ਅੱਖਰਾਂ- ਈ II ਆਰ – ਦੀ ਜਗ੍ਹਾ ਲਵੇਗਾ। ਬਕਿੰਘਮ ਪੈਲੇਸ ਦਾ ‘ਸ਼ਾਹੀ ਡਾਕਖਾਨਾ’ ਸਭ ਤੋਂ ਪਹਿਲਾਂ ਨਵੇਂ ਮੋਨੋਗ੍ਰਾਮ ਦੀ ਵਰਤੋਂ ਕਰਕੇ ਡਾਕ ਟਿਕਟ ਜਾਰੀ ਕਰੇਗਾ।

Leave a Reply

Your email address will not be published. Required fields are marked *