ਈਰਾਨ ’ਚ ਬੱਚਿਆ ਸਣੇ 15 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ

ਤਹਿਰਾਨ: ਹਿਜਾਬ ਵਿਰੋਧ ਅੰਦੋਲਨ ਵਿਚਾਲੇ ਈਰਾਨ ਵਿਚ ਵੱਖ-ਵੱਖ ਘਟਨਾਵਾਂ ਵਿਚ ਘੱਟ ਤੋਂ ਘੱਟ 15 ਲੋਕਾਂ

ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਵਿਚ ਸੁਰੱਖਿਆ ਬਲਾਂ ਦੇ ਮੈਂਬਰ ਤੇ ਇਕ ਨੌਂ ਸਾਲਾ ਬੱਚਾ ਸ਼ਾਮਲ ਹੈ। ਦੇਸ਼ ਨੇ ਪਿਛਲੇ ਨੌਂ ਹਫ਼ਤਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਬੁੱਧਵਾਰ ਨੂੰ 2019 ਦੇ ਵਿਦਰੋਹ ਦੀ ਵਰ੍ਹੇਗੰਢ ’ਤੇ

ਸਭ ਤੋਂ ਗੰਭੀਰ ਰਾਤਾਂ ਵਿਚੋਂ ਇਕ ਦਾ ਅਨੁਭਵ ਕੀਤਾ। ਸਟੇਟ ਸਮਾਚਾਰ ਏਜੰਸੀਆਂ ਨੇ ਦੋਸ਼ ਲਗਾਇਆ ਕਿ ਦੱਖਣੀ ਸ਼ਹਿਰ ਇਜੇਹ ਖੁਜੇਸਟਾ ਵਿਚ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅੱਤਵਾਦੀਆਂ ਨੇ ਇਕ ਸ਼ਾਪਿੰਗ ਸੈਂਟਰ ਵਿਚ ਸੱਤ ਲੋਕਾਂ ਦੀ ਹੱਤਿਆ ਕਰ ਦਿੱਤੀ। ਹਾਲਾਂਕਿ ਪ੍ਰਦਰਸ਼ਨਕਾਰੀਆਂ ਤੇ ਪ੍ਰਤੱਖਦਰਸ਼ੀਆਂ ਨੇ ਬਾਸਿਜ ਮਿਲੀਸ਼ੀਆ ਬਲ ਦੇ ਮੈਂਬਰਾਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਰ ਵਿਚ ਆਪਣੇ ਪਿਤਾ ਦੇ ਨਾਲ ਬੈਠੇ ਇਕ ਨੌਂ ਸਾਲਾ ਬੱਚੇ ਨੂੰ ਵੀ ਨਹੀਂ ਛੱਡਿਆ। ਉੱਥੇ, ਸਟੇਟ ਨਿਊਜ਼ ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਬਾਸਿਜ ਮਿਲੀਸ਼ੀਆ ਦੇ ਦੋ ਵਾਲੰਟੀਅਰ ਸ਼ਾਮਲ ਹਨ, ਜਦਕਿ ਦਸ ਲੋਕ ਜ਼ਖ਼ਮੀ ਹਨ। ਇਸ ਤੋਂ ਇਲਾਵਾ

ਇਸਫਹਾਨ ਇਲਾਕੇ ਵਿਚ ਇਕ ਹੋਰ ਗੋਲ਼ੀਬਾਰੀ ਵਿਚ ਸੁਰੱਖਿਆ ਬਲਾਂ ਸਣੇ ਪੰਜ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਬੁੱਧਵਾਰ ਦੀ ਰਾਤ ਮਾਰੇ ਜਾਣ ਵਾਲੇ ਲੋਕਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਮਨੁੱਖੀ ਅਧਿਕਾਰ ਏਜੰਸੀ ਹਰਨਾ ਮੁਤਾਬਕ,ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 348 ਪਹੁੰਚ ਗਈ ਹੈ।

Leave a Reply

Your email address will not be published. Required fields are marked *