ਅਮਰੀਕਾ ‘ਚ ਵਾਪਰਿਆ ਜਹਾਜ਼ ਹਾਦਸਾ, ਚਾਰ ਲੋਕਾਂ ਦੀ ਮੌਤ

ਸੈਨ ਫਰਾਂਸਿਸਕੋ: ਅਮਰੀਕਾ ਵਿਚ ਸਨੋਹੋਮਿਸ਼ ਕਾਉਂਟੀ ਵਿਚ ਹਾਰਵੇ ਫੀਲਡ ਹਵਾਈ ਅੱਡੇ ਨੇੜੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸਨੋਹੋਮਿਸ਼ ਕਾਉਂਟੀ ਪੁਲਸ ਦਫਤਰ ਦੇ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਨੂੰ ਰੈਂਟਨ ਤੋਂ ਸੇਸਨਾ 208ਬੀ ਜਹਾਜ਼ ਦੇ ਉਡਾਣ ਭਰਨ ਦੇ ਲਗਭਗ ਇੱਕ ਘੰਟੇ ਬਾਅਦ ਵਾਪਰਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ।

ਸਨੋਹੋਮਿਸ਼ ਕਾਉਂਟੀ ਦੇ ਮੈਡੀਕਲ ਜਾਂਚਕਰਤਾ ਪੀੜਤਾਂ ਦੀ ਪਛਾਣ ਕਰ ਰਹੇ ਹਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਵੈੱਬਸਾਈਟ ਦੇ ਅਨੁਸਾਰ, ਸੀਰੀਅਲ ਨੰਬਰ N2069B ਵਾਲਾ ਜਹਾਜ਼ ਅਲਾਸਕਾ ਦੇ ਕਾਪਰ ਮਾਉਂਟੇਨ ਐਵੀਏਸ਼ਨ ਦੀ ਮਲਕੀਅਤ ਸੀ।

Leave a Reply

Your email address will not be published. Required fields are marked *