ਤਾਲਿਬਾਨ ਵੱਲੋਂ ਅਫ਼ਗਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ
ਕਾਬੁਲ : ਗ੍ਰਹਿ ਯੁੱਧ ਨਾਲ ਤਬਾਹ ਅਫ਼ਗਾਨਿਸਤਾਨ ‘ਚ ਸ਼ਾਂਤੀ ਵਾਰਤਾ ਨੂੰ ਵੱਡਾ ਝਟਕਾ ਲੱਗਾ ਹੈ। ਤਾਲਿਬਾਨ ਨੇ ਅਸ਼ਰਫ ਗਨੀ ਸਰਕਾਰ ਨੂੰ ਹੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਲਿਬਾਨ ਨੇ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਜਾਇਜ਼ ਨਹੀਂ ਮੰਨਦੇ, ਨਾ ਮਾਨਤਾ ਦਿੰਦੇ ਹਾਂ। ਅਮਨ ਬਹਾਲੀ ਦੀ ਕੋਈ ਵੀ ਕੋਸ਼ਿਸ਼ ਤਦ ਸ਼ੁਰੂ ਹੋ ਸਕੇਗੀ ਜਦੋਂ ਦੇਸ਼ ਵਿਚ ਇਸਲਾਮਿਕ ਸਰਕਾਰ ‘ਤੇ ਗੱਲਬਾਤ ਹੋਵੇ। ਸਰਕਾਰ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਸਾਡਾ ਸਮਾਂ ਬਰਬਾਦ ਕੀਤਾ ਅਤੇ ਹੁਣ ਬਹਾਨੇ ਬਣਾ ਰਿਹਾ ਹੈ। ਸ਼ਾਂਤੀ ਵਾਰਤਾ ਇਸੇ ਹਫ਼ਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਹੋਣੀ ਹੈ।