ਗਾਇਕ ਗੁਰਵਿੰਦਰ ਗਿੰਦੂ ਦੀ ਮਿਠਾਸ ਭਰੀ ਅਵਾਜ ਵਿੱਚ ਧਾਰਮਿਕ ਗੀਤ, ਕਲਗੀਆਂ ਵਾਲਾ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ) : ਪ੍ਰਸਿੱਧ ਗਾਇਕ ਬਲਬੀਰ ਬਿੱਲੂ ਦੇ ਲਾਡਲੇ ਬੇਟੇ ਗਾਇਕ ਗੁਰਵਿੰਦਰ ਗਿੰਦੂ ਦੀ ਮਿਠਾਸ ਭਰੀ ਸੁਰੀਲੀ ਅਵਾਜ ਵਿੱਚ ਧਾਰਮਿਕ ਗੀਤ, ਕਲਗੀਆਂ ਵਾਲਾ, ਏ 3 ਜੀ ਕੰਪਨੀ ਦੁਆਰਾ ਰਿਲੀਜ ਕੀਤਾ ਗਿਆ, ਜਿਸਨੂੰ ਕਲਮਬੱਧ ਕੀਤਾ ਹੈ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸਖ਼ਸ਼ੀਅਤ ਗੀਤਕਾਰ ਰਾਜੂ ਨਾਹਰ ਨੇ। ਇਸ ਗੀਤ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਸੰਗੀਤਕਾਰ ਸਾਜਨ ਐਸ. ਪੀ. ਨੇ ਅਤੇ ਇਸ ਦਾ ਵੀਡੀਓ ਸ਼ੂਟ ਕੀਤਾ ਹੈ ਮਨਜਿੰਦਰ ਬੁੱਟਰ ਨੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਕਿਹਾ, ‘‘ਉਮੀਦ ਕਰਦੇ ਹਾਂ ਕਿ ਸਾਡੇ ਪਹਿਲੇ ਕੀਤੇ ਗਏ ਉਪਰਾਲਿਆਂ ਵਾਂਗ ਕੀਤਾ ਗਿਆ ਤੁਛ ਜਿਹਾ ਇਹ ਉਪਰਾਲਾ ਵੀ ਸਿੱਖ ਸੰਗਤਾਂ ਨੂੰ ਜਰੂਰ ਪਸੰਦ ਆਵੇਗਾ ਅਤੇ ਸਾਨੂੰ ਅੱਗੇ ਕਦਮ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਕਰਨਗੇ।‘‘

Leave a Reply

Your email address will not be published. Required fields are marked *