ਟਵਿੱਟਰ ਵੱਲੋਂ ਟਰੰਪ ਦਾ ਖਾਤਾ ਪੱਕੇ ਤੌਰ ’ਤੇ ਬੰਦ

ਵਾਸ਼ਿੰਗਟਨ:ਟਵਿੱਟਰ ਨੇ ਐਲਾਨ ਕੀਤਾ ਹੈ ਕਿ ਉਸ ਨੇ ‘ਹਿੰਸਾ ਤੇ ਭੜਕਾਹਟ ਦੇ ਜੋਖਮ’ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਕੈਲੀਫੋਰਨੀਆ ਤੋਂ ਚਲਦੀ ਸੋਸ਼ਲ ਮੀਡੀਆ ਕੰਪਨੀ ਵੱਲੋਂ ਇਹ ਕਦਮ ਟਰੰਪ ਦੇ ਇਸ ਟਵੀਟ ਤੋਂ ਬਾਅਦ ਚੁੱਕਿਆ ਗਿਆ ਹੈ ਕਿ ਉਹ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਨਹੀਂ ਕਰਨਗੇ। ਟਵਿੱਟਰ ਨੇ ਕਿਹਾ, ‘ਡੋਨਲਡ ਟਰੰਪ ਦੇ ਖਾਤੇ ਤੋੋਂ ਹਾਲ ਹੀ ਵਿੱਚ ਕੀਤੇ ਗਏ ਟਵੀਟ ਦੀ ਸਮੀਖਿਆ ਤੋਂ ਬਾਅਦ ਅਤੇ ਖਾਸ ਤੌਰ ’ਤੇ ਟਵਿੱਟਰ ’ਤੇ ਅਤੇ ਉਸ ਤੋਂ ਬਾਹਰ ਉਸ ਦੀ ਕੀਤੀ ਜਾ ਰਹੀ ਵਿਆਖਿਆ ਦੇ ਸੰਦਰਭ ਨੂੰ ਦੇਖਦਿਆਂ ਅਸੀਂ ਅੱਗੇ ਹੋਰ ਹਿੰਸਾ ਦਾ ਜੋਖਮ ਨਾ ਲੈਂਦਿਆਂ ਉਨ੍ਹਾਂ ਦਾ ਖਾਤਾ ਬੰਦ ਕਰ ਿਦੱਤਾ ਹੈ।