ਅਸਤੀਫ਼ਾ ਨਾ ਦੇਣ ’ਤੇ ਟਰੰਪ ਖ਼ਿਲਾਫ਼ ਲਿਆਂਦਾ ਜਾਵੇਗਾ ਮਹਾਦੋਸ਼ : ਪੈਲੋਸੀ

ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੁਰੰਤ ਅਸਤੀਫ਼ਾ ਨਾ ਦਿੱਤਾ ਤਾਂ ਹਾਊਸ ਭੀੜ ਨੂੰ ਯੂਐੱਸ ਕੈਪੀਟਲ (ਅਮਰੀਕੀ ਸੰਸਦ) ਵਿੱਚ ਵੜ ਕੇ ਹੁੜਦੰਗ ਮਚਾਉਣ ਲਈ ਭੜਕਾਉਣ ਦੇ ਦੋਸ਼ ਹੇਠ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੀ ਪ੍ਰਕਿਰਿਆ ਵੱਲ ਵਧੇਗਾ।

ਟਰੰਪ 3 ਨਵੰਬਰ ਨੂੰ ਹੋਈਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਹਾਰ ਗਏ ਸਨ। ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਜੋਅ ਬਾਇਡਨ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ, ਪੈਲੋਸੀ ਤੇ ਡੈਮੋਕਰੈਟਾਂ ਦਾ ਮੰਨਣਾ ਹੈ ਕਿ ਟਰੰਪ ਦੇ ਸਮਰਥਕਾਂ ਵੱਲੋਂ ਬੁੱਧਵਾਰ ਨੂੰ ਯੂਐੱਸ ਕੈਪੀਟਲ ਵਿੱਚ ਵੜ ਕੇ ਕੀਤੀ ਗਈ ਹਿੰਸਾ ਦੀ ਘਟਨਾ ਤੋਂ ਬਾਅਦ ਟਰੰਪ ਨੂੰ ਤੁਰੰਤ ਪ੍ਰਭਾਵ ਤੋਂ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉੱਧਰ, ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਮਹਾਦੋਸ਼ ਦੀ ਪ੍ਰਕਿਰਿਆ ਤੁਰੰਤ ਆਰੰਭੀ ਜਾਵੇ। ਇਸ ਨੂੰ ਹੁਣੇ ਸ਼ੁਰੂ ਕੀਤਾ ਜਾਵੇ।  

ਟਵਿੱਟਰ ਵੱਲੋਂ ਟਰੰਪ ਦਾ ਖਾਤਾ ਪੱਕੇ ਤੌਰ ’ਤੇ ਬੰਦ

ਵਾਸ਼ਿੰਗਟਨ:ਟਵਿੱਟਰ ਨੇ ਐਲਾਨ ਕੀਤਾ ਹੈ ਕਿ ਉਸ ਨੇ ‘ਹਿੰਸਾ ਤੇ ਭੜਕਾਹਟ ਦੇ ਜੋਖਮ’ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਕੈਲੀਫੋਰਨੀਆ ਤੋਂ ਚਲਦੀ ਸੋਸ਼ਲ ਮੀਡੀਆ ਕੰਪਨੀ ਵੱਲੋਂ ਇਹ ਕਦਮ ਟਰੰਪ ਦੇ ਇਸ ਟਵੀਟ ਤੋਂ ਬਾਅਦ ਚੁੱਕਿਆ ਗਿਆ ਹੈ ਕਿ ਉਹ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਨਹੀਂ ਕਰਨਗੇ। ਟਵਿੱਟਰ ਨੇ ਕਿਹਾ, ‘ਡੋਨਲਡ ਟਰੰਪ ਦੇ ਖਾਤੇ ਤੋੋਂ ਹਾਲ ਹੀ ਵਿੱਚ ਕੀਤੇ ਗਏ ਟਵੀਟ ਦੀ ਸਮੀਖਿਆ ਤੋਂ ਬਾਅਦ ਅਤੇ ਖਾਸ ਤੌਰ ’ਤੇ ਟਵਿੱਟਰ ’ਤੇ ਅਤੇ ਉਸ ਤੋਂ ਬਾਹਰ ਉਸ ਦੀ ਕੀਤੀ ਜਾ ਰਹੀ ਵਿਆਖਿਆ ਦੇ ਸੰਦਰਭ ਨੂੰ ਦੇਖਦਿਆਂ ਅਸੀਂ ਅੱਗੇ ਹੋਰ ਹਿੰਸਾ ਦਾ ਜੋਖਮ ਨਾ ਲੈਂਦਿਆਂ ਉਨ੍ਹਾਂ ਦਾ ਖਾਤਾ ਬੰਦ ਕਰ ਿਦੱਤਾ ਹੈ।

Leave a Reply

Your email address will not be published. Required fields are marked *