ਭਾਰਤ ੜਲੋਂ ਨੇਪਾਲ ਨਾਲ ਰਿਸ਼ਤੇ ਸੁਧਾਰਨ ਲਈ ਯਤਨ

ਨਵੀਂ ਦਿੱਲੀ : ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀਆਂ ਨੇ ਅੱਜ ਦੁਵੱਲੇ ਸਬੰਧਾਂ ਦੇ ਸਾਰੇ ਪੱਖਾਂ ਉਤੇ ਵਿਆਪਕ ਗੱਲਬਾਤ ਕੀਤੀ। ਇਸ ਮੌਕੇ ਸੰਪਰਕ, ਵਪਾਰ ਤੇ ਊਰਜਾ ਖੇਤਰਾਂ ਵਿਚ ਸਹਿਯੋਗ ਮਜ਼ਬੂਤ ਕਰਨ ਲਈ ਵੱਖ-ਵੱਖ ਰਾਹ ਵਿਚਾਰੇ ਗਏ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਪਿਛਲੇ ਸਾਲ ਸਰਹੱਦੀ ਵਿਵਾਦ ਉੱਭਰਿਆ ਸੀ। ਛੇਵੀਂ ਭਾਰਤ-ਨੇਪਾਲ ਸਾਂਝੀ ਕਮਿਸ਼ਨ ਮੀਟਿੰਗ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਪਰਦੀਪ ਕੁਮਾਰ ਗਿਆਵਲੀ ਨੇ ਅੱਜ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਹੈ। ਗਿਆਵਲੀ ਨੇਪਾਲੀ ਵਿਦੇਸ਼ ਸਕੱਤਰ ਨਾਲ ਵੀਰਵਾਰ ਭਾਰਤ ਦੇ ਦੌਰੇ ’ਤੇ ਆਏ ਹਨ। ਨੇਪਾਲ ਵੀ ਇਸ ਵੇਲੇ ਸਿਆਸੀ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ। 

Leave a Reply

Your email address will not be published. Required fields are marked *