ਦੱਖਣੀ ਆਸਟਰੇਲੀਆ ਵਿੱਚ ਪੰਜਾਬੀ ਮੁਟਿਆਰ ਦੀ ਭੇਤ-ਭਰੀ ਹਾਲਤ ਵਿੱਚ ਮੌਤ

ਐਡੀਲੇਡ : ਇੱਥੇ ਪੰਜਾਬੀ ਮੁਟਿਆਰ ਜਸਮੀਤ ਕੌਰ (21) ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਪਲਮਟਨ ਨਰਸਿੰਗ ਹੋਮ ਵਿੱਚ ਨੌਕਰੀ ਕਰਦੀ ਸੀ। ਉਸ ਦੇ ਜਾਣਕਾਰ ਨੇ ਲੰਘੇ ਸ਼ਨਿਚਰਵਾਰ ਨੂੰ ਦੱਖਣੀ ਆਸਟਰੇਲੀਆ ਪੁਲੀਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਜਸਮੀਤ ਦੀ ਲਾਸ਼ ਐਡੀਲੇਡ ਦੇ ਉੱਤਰ ਵਿੱਚ ਫਲਾਇੰਡਰਜ਼ ਰੇਂਜ ਨੇੜੇ ਪੋਰਟ ਅਗਸਤਾਂ ਤੋਂ ਮਿਲੀ। ਉਸ ਨੂੰ ਕਤਲ ਕਰ ਕੇ ਉੱਥੇ ਦਫ਼ਨਾ ਦਿੱਤਾ ਗਿਆ ਸੀ। ਪੁਲੀਸ ਨੇ ਇਸ ਸਬੰਧੀ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ।

ਦੱਖਣੀ ਆਸਟਰੇਲੀਆ ਪੁਲੀਸ ਅਧਿਕਾਰੀਆਂ ਅਨੁਸਾਰ ਜਸਮੀਤ ਕੌਰ ਨੂੰ ਆਖ਼ਰੀ ਵਾਰ 5 ਮਾਰਚ ਨੂੰ ਰਾਤ 10 ਵਜੇ ਪੌਲਪਿੰਟਨ ਉੱਤਰ ਵਿੱਚ ਮੈਰੀਅਨ ਰੋਡ ਉੱਤੇ ਸਾਊਥਰਨ ਕਰਾਸ ਨਰਸਿੰਗ ਹੋਮਜ਼ ਵਿੱਚ ਦੇਖਿਆ ਗਿਆ ਸੀ। ਪੁਲੀਸ ਦੇ ਡਿਪਟੀ ਸੁਪਰਡੈਂਟ ਡੈਸ਼ ਬਰੇਅ ਨੇ ਦੱਸਿਆ ਕਿ ਲੰਘੇ ਦਿਨ ਪੁਲੀਸ ਤੇ ਮੇਜਰ ਕ੍ਰਾਈਮ ਜਾਸੂਸਾਂ ਨੇ ਜਸਮੀਤ ਦੇ 20 ਸਾਲਾ ਦੋਸਤ ਤੋਂ ਪੁੱਛ-ਪੜਤਾਲ ਕੀਤੀ ਸੀ।

Leave a Reply

Your email address will not be published. Required fields are marked *