ਆਸਟਰੇਲੀਆ ’ਚ ਪੰਜਾਬੀ ਟਰੱਕ ਡਰਾਈਵਰ ਨੂੰ 22 ਸਾਲ ਕੈਦ

ਸਿਡਨੀ : ਆਸਟਰੇਲਿਆਈ ਸੁਪਰੀਮ ਕੋਰਟ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਟਰੱਕ ਡਰਾਈਵਰ ਮਹਿੰਦਰ ਸਿੰਘ ਬਾਜਵਾ (48) ਨੇ ਚਾਰ ਪੁਲੀਸ ਕਰਮਚਾਰੀਆਂ ਨੂੰ ਆਪਣੇ ਟਰੱਕ ਥੱਲੇ ਦੇ ਕੇ ਮਾਰ ਦਿੱਤਾ ਸੀ। ਪਿਛਲੇ ਸਾਲ ਈਸਟਰਨ ਫ੍ਰੀਵੇਅ ’ਤੇ ਵਾਪਰੇ ਇਸ ਦਰਦਨਾਕ ਸੜਕ ਹਾਦਸੇ ਦੀ ਸਾਰੇ ਪਾਸਿਓਂ ਨਿੰਦਾ ਹੋਈ ਸੀ।

ਹਾਦਸੇ ਵੇਲੇ ਡਰਾਈਵਰ ਮਹਿੰਦਰ ਸਿੰਘ ਥੱਕਿਆ ਹੋਇਆ ਸੀ ਅਤੇ ਨਸ਼ੇ ਦੇ ਅਸਰ ਹੇਠ ਸੀ। ਉਸ ਨੇ 22 ਅਪਰੈਲ ਦੀ ਸ਼ਾਮ ਨੂੰ ਸੜਕ ਹਾਦਸਾ ਹੋਣ ਤੋਂ ਪਹਿਲਾਂ ਕੁਝ ਦਿਨ ਆਰਾਮ ਕਰਨ ਦੀ ਬਜਾਇ ਨਸ਼ੇ ’ਚ ਟਰੱਕ ਚਲਾ ਕੇ ਦਰਦਨਾਕ ਹਾਦਸੇ ਨੂੰ ਅੰਜਾਮ ਦਿੱਤਾ ਸੀ। ਉਸ ਦਾ 20 ਟਨ ਦੇ ਵਜ਼ਨ ਵਾਲਾ ਟਰੱਕ ਐਮਰਜੈਂਸੀ ਲੇਨ ਵਿੱਚ ਗਿਆ ਜਿੱਥੇ ਪੁਲੀਸ ਸਟਾਫ਼ ਆਪਣੀ ਡਿਊਟੀ ਕਰ ਰਿਹਾ ਸੀ। ਪੁਲੀਸ ਨੇ ਉਸ ਦੇ ਟਰੱਕ ਤੇ ਘਰ ਦੀ ਤਲਾਸ਼ੀ ਲਈ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਿਨ੍ਹਾਂ ਦੀ ਉਹ ਤਸਕਰੀ ਕਰਦਾ ਸੀ।

Leave a Reply

Your email address will not be published. Required fields are marked *