
ਅੰਮ੍ਰਿਤਸਰ – ਅੱਜ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਅੰਮ੍ਰਿਤਸਰ ਕਾਰਜਕਾਰਨੀ ਕਮੇਟੀ ਦੇ ਮੈਂਬਰ ਭਾਈ ਭੁਪਿੰਦਰ ਸਿੰਘ ਗੱਦਲੀ ਅਤੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਹਲਕਾ ਪੱਛਮੀ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਰਗਰਮ ਤੇ ਸਮਰਪਿਤ ਆਗੂ ਭਾਈ ਸਵਰਨ ਸਿੰਘ ਜੀ ਗੋਲਡਨ, ਭਾਈ ਦਇਆ ਸਿੰਘ ਜੀ, ਭਾਈ ਸੁਖਬੀਰ ਸਿੰਘ ਚੀਮਾਂ ਵਾਰਡ ਨੰ 80, ਭਾਈ ਮਹਿੰਦਰਪਾਲ ਸਿੰਘ ਤੁੰਗ ਅਤੇ ਭਾਈ ਕੁਲਵਿੰਦਰ ਸਿੰਘ ਗੁਰੂ ਕੀ ਵਡਾਲੀ ਅਤੇ ਭਾਈ ਹਰਭਜਨ ਸਿੰਘ ਗੁਰੂ ਕੀ ਵਡਾਲੀ ਵਾਰਡ ਨੰ 75, ਭਾਈ ਧਰਮ ਸਿੰਘ ਜੀ ਵਾਰਡ ਨੰ 70, ਕੈਪਟਨ ਕੁਲਦੀਪ ਸਿੰਘ ਜੀ ਵਾਰਡ ਨੰ 77, ਬਾਬਾ ਕੰਵਲਜੀਤ ਸਿੰਘ ਜੀ, ਸ੍ਰ ਬਲਬੀਰ ਸਿੰਘ ਜੀ, ਸ੍ਰ ਗੁਰਮੀਤ ਸਿੰਘ ਵਾਰਡ ਨੰ 73, ਸ੍ਰ ਬਘੇਲ ਸਿੰਘ ਜੀ ਅਤੇ ਬੀਬੀ ਸਤਿੰਦਰ ਕੌਰ ਜੀ ਵਾਰਡ ਨੰ 81, ਭਾਈ ਜੁਗਰਾਜ ਸਿੰਘ ਜੀ ਨਰਾਇਣਗੜੵ ਵਾਰਡ ਨੰ 79, ਸ੍ਰ ਰਣਜੀਤ ਸਿੰਘ ਜੀ ਵਾਰਡ ਨੰ 82, ਸ੍ਰ ਗੁਲਜਾਰ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਮਨਪ੍ਰੀਤ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਰਾਜਬੀਰ ਕੌਰ ਵਾਰਡ ਨੰ 84 ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੀਟਿੰਗ ਦਾ ਮੁੱਖ ਉਦੇਸ਼ ਹਲਕੇ ਵਿੱਚ ਪਾਰਟੀ ਦੇ ਪਸਾਰ, ਜਾਗਰੂਕਤਾ ਅਤੇ ਢਾਂਚਾਗਤ ਮਜ਼ਬੂਤੀ ਵੱਲ ਅਗਲੇ ਕਦਮ ਚੁੱਕਣਾ ਸੀ। ਇਸ ਸੰਦਰਭ ਵਿੱਚ ਪਾਰਟੀ ਦੀ ਢਾਂਚਾਗਤ ਨੀਤੀ ਅਨੁਸਾਰ ਹਰ ਵਾਰਡ ਪੱਧਰ ’ਤੇ ਪੰਜ-ਪੰਜ ਮੈਂਬਰਾਂ ਦੀਆਂ ਟੀਮਾਂ ਬਣਾਈ ਜਾਣਗੀਆ, ਜੋ ਨਿਰਧਾਰਤ ਜ਼ਿੰਮੇਵਾਰੀਆਂ ਸੰਭਾਲਣਗੀਆਂ ਅਤੇ ਪਾਰਟੀ ਦੀਆਂ ਨੀਤੀਆਂ, ਸੰਦੇਸ਼ ਅਤੇ ਪੰਥਕ ਲਹਿਰ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਗੀਆਂ। ਇਹ ਵੀ ਤੈਅ ਕੀਤਾ ਗਿਆ ਕਿ ਹਰੇਕ ਟੀਮ ਵਿਚ ਜੋਸ਼ੀਲੇ ਨੌਜਵਾਨ, ਪੰਥਕ ਸੂਝਬੂਝ ਵਾਲੇ ਵਰਕਰ ਸ਼ਾਮਲ ਕੀਤੇ ਜਾਣ। ਮੀਟਿੰਗ ਦੌਰਾਨ ਹਰੇਕ ਨੇ ਆਪਣੀ-ਆਪਣੀ ਰਾਏ ਦਿੱਤੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪੰਥਕ ਰਾਜਨੀਤਕ ਲਹਿਰ ਹੈ, ਜਿਸ ਨੂੰ ਪੰਜਾਬ ਦੇ ਹਰੇਕ ਪਿੰਡ, ਮੁਹੱਲੇ ਤੇ ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਤੇ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਚੋਣੀ ਸਿਆਸਤ ਨਹੀਂ, ਸਗੋਂ ਪੰਥਕ, ਸਮਾਜਿਕ ਅਤੇ ਨੈਤਿਕ ਮੁੱਲਾਂ ਤੇ ਅਧਾਰਤ ਇੱਕ ਨਵਾਂ ਰਾਜਨੀਤਕ ਮਾਡਲ ਖੜਾ ਕਰਨਾਂ ਹੈ ਅਤੇ ਇਹ ਪੰਜ ਮੈਂਬਰੀ ਟੀਮਾਂ ਪਾਰਟੀ ਦੀ ਰੀੜ੍ਹ ਦੀ ਹੱਡੀ ਸਾਬਤ ਹੋਣਗੀਆਂ। ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਸ੍ਰ ਸਵਰਨ ਸਿੰਘ ਗੋਲਡਨ ਨੇ ਵੀ ਸਾਂਝੇ ਤੌਰ ਤੇ ਵਰਕਰਾਂ ਨੂੰ ਸੱਦਾ ਦਿੰਦਿਆਂ ਆਖਿਆ ਕਿ ਆਪਣੀ ਮਿੱਟੀ, ਇਤਿਹਾਸ ਤੇ ਧਰਮ ਦੀ ਰੱਖਿਆ ਲਈ ਸਾਨੂੰ ਸਭ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਪਾਰਟੀ ਦੇ ਹਰ ਨੌਜਵਾਨ ਨੂੰ ਆਪਣਾ ਕੰਮ ਸਿਰਜਣਾਤਮਕਤਾ, ਸੱਚਾਈ ਅਤੇ ਪੰਥਕ ਚੇਤਨਾ ਨਾਲ ਕਰਨਾ ਹੋਵੇਗਾ। ਆਖਰ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਨਿਰਧਾਰਤ ਮੀਟਿੰਗਾਂ ਰਾਹੀਂ ਇਹ ਪੰਜ ਮੈਂਬਰੀਆਂ ਦੀ ਗਠਨ ਪ੍ਰਕਿਰਿਆ ਤੇ ਸੈਸ਼ਨ ਸ਼ੁਰੂ ਕੀਤੇ ਜਾਣਗੇ।