ਟਾਪਪੰਜਾਬ

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਆਵਾਜ਼ ਪ੍ਰਦੂਸ਼ਣ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਨ ਦੀ ਮੰਗ

ਅੰਮ੍ਰਿਤਸਰ : ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ੋਰ ਪ੍ਰਦੂਸ਼ਣ ਸਖ਼ਤੀ ਨਾਲ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਆਈ ਏ ਐਸ ਨੂੰ ਲਿਖੇ ਇਕ ਸਾਂਝੇ ਪੱਤਰ ਵਿੱਚ ਮੰਚ ਦੇ ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ,ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਰਪ੍ਰਸਤ ਪਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਮੰਚ ਵੱਲੋਂ ਇਕ ਪੱਤਰ 13 ਮਈ 2007 ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੂੰ ਲਿਖਿਆ ਗਿਆ ਸੀ, ਜਿਸ ਵਿਚ ਉਨ੍ਹਾਂ ਧਿਆਨ ਇਨ੍ਹਾਂ ਖ਼ਬਰਾਂ ਵਲ ਦੁਆਇਆ ਗਿਆ ਸੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਬ ਡਵੀਜ਼ਨ ਪੱਧਰ ’ਤੇ ਨੋਆਇਸ ਮੋਨਿੰਟਰਿੰਗ ਸੈਲ ਦਾ ਗਠਨ ਹੋ ਚੁੱਕਾ ਹੈ ਜਿਸ ਵਿੱਚ ਸਬ ਡਿਵੀਜ਼ਨ ਮੈਜਿਸਟਰੇਟ ਨੂੰ ਸਬ ਡਿਵੀਜ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਇਸ ਵਿਚ ਡੀ.ਟੀ.ਓ, ਮਿਉਂਸਿਪਲ ਕਮੇਟੀ ਦੇ ਕਾਰਜਕਾਰੀ ਅਫ਼ਸਰ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਅਧਿਕਾਰੀ ਸ਼ਾਮਲ ਹਨ। ਏਸੇ ਕੜੀ ਵਿਚ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ 14-02-2002 ਦੀ ਨੋਟੀਫਿਕੇਸ਼ਨ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਉਪ ਕਪਤਾਨ (ਪੁਲਿਸ) ਨੂੰ ਸੰਬੰਧਿਤ ਇਲਾਕੇ ਦਾ ਡੈਜ਼ੀਨੇਟਿਡ ਅਥਾਰਟੀ ਨਾਮਜ਼ਦ ਕੀਤਾ ਹੋਇਆ ਹੈ ਜਿਸ ਨੇ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨਾ ਹੈ। ਇਸ ਕਾਨੂੰਨ ਅਨੁਸਾਰ ਰਾਤ 10 ਵਜੇਂ ਤੋਂ ਸਵੇਰੇ 6 ਵਜੇਂ ਤੱਕ ਲਾਊਡ ਸਪੀਕਰ ਤੇ ਢੋਲ ਨਹੀਂ ਵੱਜ ਸਕਦੇ ਤੇ ਨਾ ਹੀ ਆਤਿਸ਼ਬਾਜ਼ੀ ਚਲਾਈ ਜਾ ਸਕਦੀ ਹੈ। ਦਿਨ ਸਮੇਂ ਵੀ ਲਾਊਡ ਸਪੀਕਰ ਨਿਯਮਾਂ ਅਨੁਸਾਰ ਵੱਜ ਸਕਦੇ ਹਨ। ਪ੍ਰ੍ਰੈਸ਼ਰ ਹਾਰਨਾਂ ‘ਤੇ ਵੀ ਮੁਕੰਮਲ ਪਾਬੰਦੀ ਹੈ। ਪਰ ਵੇਖਣ ਵਿਚ ਆਇਆ ਹੈ ਕਿ 22 ਸਾਲ ਬੀਤ ਜਾਣ ‘ਤੇ ਵੀ ਇਹ ਕਾਨੂੰਨ ਚੰਡੀਗੜ੍ਹ ਤੇ ਹੋਰਨਾਂ ਸੂਬਿਆਂ ਵਿਚ ਤਾਂ ਲਾਗੂ ਹੈ ਪਰ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਵਿਚ ਇਸ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ 2005 ਵਿਚ ਹੁਕਮਨਾਮਾ ਜਾਰੀ ਹੋਇਆ ਹੈ ਕਿ ਆਵਾਜ਼ ਗੁਰਦੁਆਰੇ ਤੋਂ ਬਾਹਰ ਨਹੀਂ ਆਉਣੀ ਚਾਹੀਦੀ ਪਰ ਇਸ ਹੁਕਮਨਾਮੇ ਦੀਆਂ ਵੀ ਧਜੀਆਂ ਉਡਾਈਆਂ ਜਾ ਰਹੀਆਂ ਹਨ।ਲੋਕ ਵੀ ਜਦ ਕੋਈ ਸਮਾਗਮ ਕਰਦੇ ਹਨ ਤਾਂ ਉਹ ਡੀ ਜੇ ਲਾ ਕੇ ਰਾਤ ਦੇ ਇਕ ਇਕ ਵਜੇ ਤੀਕ ੳੱਚੀ ਆਵਾਜ਼ ਵਿਚ ਏਨਾ ਰੌਲਾ ਪਾਉਂਦੇ ਹਨ ਲੋਕਾਂ ਦੇ ਘਰਾਂ ਦੇ ਬੂਹੇ ਬਾਰੀਆਂ ਏਨਾਂ ਖੜਾਕ ਪੈਦਾ ਕਰਦੇ ਹਨ ਕਿ ਰਾਤ ਨੂੰ ਸੌਂਣਾ ਮੁਸ਼ਕਲ ਹੋ ਜਾਂਦਾ ਹੈ। ਹਰੇਕ ਜਣਾਂ ਖਣਾ ਪ੍ਰੈਸ਼ਰ ਲਾਈ ਫਿਰਦਾ ਹੈ, ਏਥੌਂ ਤੀਕ ਕਿ ਮੋਟਰ ਸਾਈਕਲਾਂ ਵਾਲੇ ਵੀ ਲਾਈ ਫਿਰਦੇ ਹਨ।ਹੁਣ ਹਾਲਤ ਏਨੀ ਵਿਗੜ ਗਈ ਹੈ ਕਿ ਕਵਾੜੀਏ, ਤੇ ਹੋਰ ਸਮਾਨ ਵੇਚਣ ਵਾਲੇ ਉੱਚੀ ਉੱਚੀ ਆਵਾਜ਼ ਵਿਚ ਸ਼ੋਰ ਪਾ ਰਹੇ ਹੁੰਦੇ ਹਨ।ਬਸਾਂ , ਟਰੱਕਾਂ ਵਾਲੇ ਤੇ ਜੀਪਾਂ ਵਿਚ ਡੀ ਜੇ ਲਾ ਉੱਚੀ ਉੱਚੀ ਆਵਾਜ਼ ਵਿਚ ਆਮ ਵੇਖੇ ਜਾ ਸਕਦੇ ਹਨ।

ਪੱਤਰ ਵਿਚ ਅਸੀਂ ਮੁੜ ਬੇਨਤੀ ਕੀਤੀ ਗਈ ਹੈ ਕਿ ਸਬੰਧਿਤ ਉਪ ਕਪਤਾਨਾਂ (ਪੁਲਿਸ) ਨੂੰ ਹਦਾਇਤ ਕੀਤੀ ਜਾਵੇ ਕਿ ੳਹ ਇਸ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਖੇਚਲ ਕਰਨ।ਹੈਂਡ ਬਿੱਲਾਂ ਤੇ ਮੀਡੀਆ ਰਾਹੀਂ ਲੋਕਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਸ ਕਾਨੂੰਨ ਦੀ ਉਲੰਘਣਾਂ ਕਰਨ ‘ਤੇ ਬਣਦੀ ਸਜ਼ਾ ਬਾਰੇ ਵੀ ਦੱਸਿਆ ਜਾਵੇ।ਸਾਰੇ ਥਾਣਿਆਂ ਦੇ ਮੁੱਖੀਆਂ ਨੂੰ ਹਦਾਇਤ ਦੇਣ ਦੀ ਖ਼ੇਚਲ ਕੀਤੀ ਜਾਵੇ ਕਿ ਉਹ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਸ ਕਾਨੂੰਨ ਸੰਬੰਧੀ ਲਿਖਤੀ ਆਦੇਸ਼ਾਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਦਸਤਖ਼ਤ ਕਰਵਾ ਕੇ ਆਪਣੇ ਕੋਲ ਰੱਖਣ। ਇਸੇ ਤਰ੍ਹਾਂ ਉਹ ਦੁਕਾਨਦਾਰ ਜਿਹੜੇ ਲਾਊਡ ਸਪੀਕਰ ਕਿਰਾਏ ‘ਤੇ ਦਿੰਦੇ ਹਨ ਉਨ੍ਹਾਂ ਨੂੰ ਵੀ ਲਿਖਤੀ ਤੌਰ ‘ਤੇ ਨੋਟ ਕਰਵਾਇਆ ਜਾਵੇ ਤੇ ਹਦਾਇਤ ਕੀਤੀ ਜਾਵੇ ਕਿ ਉਹ ਬਿਨਾਂ ਲਿਖਤੀ ਆਗਿਆ ਲਾਊਡ ਸਪੀਕਰ ਅਤੇ ਹੋਰ ਸਾਊਂਡ ਸਿਸਟਮ ਨਾ ਲਾਉਣ ਜੇ ਬਿਨਾਂ ਆਗਿਆ ਲਾਉਣਗੇ ਜਾਂ ਨਿਰਧਾਰਿਤ ਆਵਾਜ਼ ਤੋਂ ਵੱਧ ਆਵਾਜ਼ ਵਜਾਉਣਗੇ ਤਾਂ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਕਿਰਾਏ ‘ਤੇ ਬੈਂਡ ਦੇਣ ਵਾਲੇ ਦੁਕਾਨਦਾਰਾਂ, ਢੋਲਕੀਆਂ, ਜਗਰਾਤੇ ਕਰਨ ਵਾਲੀਆਂ ਮੰਡਲੀਆਂ, ਮੈਰਿਜ਼ ਪੈਲਸ

Leave a Reply

Your email address will not be published. Required fields are marked *

Share via
Copy link