ਟਾਪਫ਼ੁਟਕਲ

ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਗੁਆਉਣਾ ਚਾਹੀਦਾ-ਮਾਸਟਰ ਸੰਜੀਵ ਧਰਮਾਣੀ  ਸ਼੍ਰੀ ਅਨੰਦਪੁਰ ਸਾਹਿਬ 

ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਗੁਆਉਣਾ ਚਾਹੀਦਾ। ਕੁਝ ਨਾ ਕੁਝ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਪਤਾ ਨਹੀਂ ਇਹ ਤੁਹਾਨੂੰ ਭਵਿੱਖ ਵਿੱਚ ਕੀ ਦੇ ਜਾਵੇ।

2.  ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਤੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
3. ਜ਼ਿੰਦਗੀ ਦਾ ਮਨੋਰਥ  ‘ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਤੇ ਚੰਗੇ ਕੰਮ / ਕਰਮ ਕਰਨੇ ‘  ਹੋਣਾ ਚਾਹੀਦਾ ਹੈ।
4. ਲੋੜਵੰਦਾਂ ਤੇ ਦੁਖੀਆਂ ਦੀ ਮੱਦਦ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ।
5. ਆਪਣੀ ਨੇਕ ਕਮਾਈ ਵਿੱਚ ਹੀ ਸਬਰ ਰੱਖਣਾ ਚਾਹੀਦਾ ਹੈ। ਗਲਤ ਕਮਾਈ ਕਦੀ ਵੀ ਸੁੱਖ – ਸਕੂਨ ਨਹੀਂ ਦਿੰਦੀ ।
6. ਜ਼ਿੰਦਗੀ ‘ਚ ਇਨਸਾਨੀਅਤ ਨੂੰ ਜਿਉਂਦਾ ਰੱਖ ਕੇ ਜੀਵਨ ਜਿਉਣਾ ਚਾਹੀਦਾ ਹੈ।
7. ਕਦੇ ਕਿਸੇ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ।
8. ਜਾਤ ਅਤੇ ਧਰਮ ਦੀ ਕੱਟੜਤਾ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
9. ਕਦੇ ਕਿਸੇ ਵੀ ਲੋੜਵੰਦ , ਅਸਹਾਈ ਤੇ ਸੰਕਟ ‘ਚ ਫਸੇ ਇਨਸਾਨ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
10 ਸਾਮਾਨ ਖਰੀਦਣ ਤੋਂ ਪਹਿਲਾਂ ਦੁਕਾਨਦਾਰ ਨੂੰ ਪੈਸੇ ਨਹੀਂ ਦੇਣੇ ਚਾਹੀਦੇ , ਸਗੋਂ ਬਾਅਦ ਵਿੱਚ ਦੇਣੇ ਚਾਹੀਦੇ ਹਨ।
11. ਕਟੂ – ਬਚਨ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
12. ਅੰਧ – ਵਿਸ਼ਵਾਸਾਂ ਤੋਂ ਬਚਣਾ ਚਾਹੀਦਾ ਹੈ ।
13. ਹਰ ਛੋਟਾ – ਵੱਡਾ ਫੈਸਲਾ ਬਹੁਤ ਸੋਚ – ਸਮਝ ਕੇ ਲੈਣਾ ਚਾਹੀਦਾ ਹੈ।
14. ਕਰਜ ਲੈਣ ਤੋਂ ਬਚਣਾ ਚਾਹੀਦਾ ਹੈ।
15. ਜ਼ਿੰਦਗੀ ਨੂੰ ਆਪਣੀ ਇੱਛਾ ਤੇ ਸਥਿਤੀ ਦੇ ਅਨੁਸਾਰ ਜਿਉਣਾ ਚਾਹੀਦਾ ਹੈ ,  ਲੋਕਾਂ ਅਨੁਸਾਰ ਨਹੀਂ।
16. ਪੰਛੀ – ਪਰਿੰਦਿਆਂ , ਜੀਵ – ਜੰਤੂਆਂ ਤੇ ਕੀੜੇ – ਮਕੌੜਿਆਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ।
17. ਸਾਨੂੰ ਵਾਤਾਵਰਨ ਤੇ ਧਰਤੀ – ਮਾਤਾ ਦੀ ਖੁਸ਼ਹਾਲੀ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
18. ਮਾਸਾਹਾਰ ਤੋਂ ਬਚਣਾ ਚਾਹੀਦਾ ਹੈ ; ਕਿਉਂਕਿ ਇਹ ਪਾਪ ਦਾ ਭਾਗੀਦਾਰ ਬਣਾਉਂਦਾ ਹੈ ।
19. ਭੋਜਨ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ਼ ਜ਼ਰੂਰ ਧੋ ਲੈਣੇ ਚਾਹੀਦੇ ਹਨ।
20. ਆਪਣੇ ਪਰਿਵਾਰ ਨਾਲ਼ ਪਿਆਰ ਨਾਲ਼ ਰਹਿਣਾ ਚਾਹੀਦਾ ਹੈ ਤੇ ਪਰਿਵਾਰ ਦੇ ਸਭ ਮੈਂਬਰਾਂ ਦੀਆਂ ਜ਼ਰੂਰਤਾਂ , ਭਾਵਨਾਵਾਂ ਤੇ ਵਿਚਾਰਾਂ ਦਾ ਸਤਿਕਾਰ ਕਰਦੇ ਹੋਏ ਜੀਵਨ ਜਿਉਣਾ ਚਾਹੀਦਾ ਹੈ।
21. ਆਪਣੇ ਜੀਵਨ , ਸਿਹਤ , ਵਾਹਨ , ਕਰਜ ਤੇ ਮਕਾਨ ਦਾ ਬੀਮਾ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ।
22. ਪਾਣੀ ਬਹੁਤ ਕੀਮਤੀ ਹੈ , ਇਸਨੂੰ ਵਿਅਰਥ ਨਹੀਂ  ਗਵਾਉਣਾ ਚਾਹੀਦਾ।
23. ਬਿਜਲੀ , ਪੈਟਰੋਲੀਅਮ ਪਦਾਰਥਾਂ ਆਦਿ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ।
24. ਭੋਜਨ ਦੀ ਕਦਰ ਕਰਨੀ ਚਾਹੀਦੀ ਹੈ ਤੇ ਲੋੜ ਅਨੁਸਾਰ ਭੋਜਨ ਲੈਣਾ ਚਾਹੀਦਾ ਹੈ।
25. ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
26. ਆਪਣੀ ਵਿਅਕਤੀਗਤ , ਘਰੇਲੂ , ਆਲ਼ੇ – ਦੁਆਲ਼ੇ ਤੇ ਵਸਤੂਆਂ ਦੀ ਸਾਫ਼ – ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
27. ਜ਼ਿੰਦਗੀ ਵਿੱਚ ਪਰਿਵਾਰ ਤੇ ਦੋਸਤਾਂ ਨਾਲ਼ ਜ਼ਰੂਰ ਘੁੰਮਣਾ – ਫਿਰਨਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਤੇ ਉਤਸ਼ਾਹ ਭਰਪੂਰ ਹੁੰਦਾ ਹੈ।
28. ਜ਼ਿੰਦਗੀ ਦੇ ਹਰ ਪਲ ਵਿੱਚ ਹਰ ਤਿਓਹਾਰ ਤੇ ਪ੍ਰੋਗਰਾਮ ਦਾ ਪੂਰਾ ਅਨੰਦ ਮਾਣਨਾ ਚਾਹੀਦਾ ਹੈ।
29. ਦੂਸਰਿਆਂ ਨੂੰ ‘ ਨਾਂਹ ‘ ਕਹਿਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ।
30. ਆਪਣੀ ਵਿਅਕਤੀਗਤ ਆਜ਼ਾਦੀ ਹਰ ਕੀਮਤ ‘ਤੇ ਬਹਾਲ ਰੱਖਣੀ ਚਾਹੀਦੀ ਹੈ।
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *