ਜ਼ੋਨ ਦਿਆਲਪੁਰਾ ਮਿਰਜ਼ਾ ਤੋਂ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਜਿੱਤ ਦਾ ਝੰਡਾ ਗੱਡਿਆ
ਰਾਮਪੁਰਾ ਫੂਲ (ਬਠਿੰਡਾ) – ਬਲਾਕ ਸੰਮਤੀ ਜ਼ੋਨ ਦਿਆਲਪੁਰਾ ਮਿਰਜ਼ਾ (ਜਨਰਲ ਸੀਟ) ਤੋਂ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ‘ਵਿੱਕੀ ਸਿੱਧੂ’ ਨੇ 229 ਵੋਟਾਂ ਦੀ ਵੱਡੀ ਲੀਡ ਨਾਲ ਚੋਣ ਜਿੱਤੀ। ਮਤਗਣਨਾ ਦੇ ਨਤੀਜਿਆਂ ਅਨੁਸਾਰ ਕੁੱਲ ਭੁਗਤੀਆਂ 2596 ਵੋਟਾਂ ਵਿੱਚੋਂ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ‘ਵਿੱਕੀ ਸਿੱਧੂ’ ਨੂੰ 939 ਵੋਟਾਂ ਪ੍ਰਾਪਤ ਹੋਈਆਂ, ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਨੂੰ 710 ਵੋਟਾਂ ਤੇ ਤੀਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 483 ਵੋਟਾਂ ਪ੍ਰਾਪਤ ਹੋਈਆਂ। ਸੱਤਾਧਾਰੀ ਆਪ ਉਮੀਦਵਾਰ ਹਰਪ੍ਰੀਤ ਸਿੰਘ ਨੂੰ 353 ਵੋਟਾਂ ਹਾਸਲ ਹੋਈਆਂ ਅਤੇ ਚੌਥੇ ਸਥਾਨ ਤੇ ਰਹੇ। ਨੋਟਾ (NOTA) ਨੂੰ 9 ਵੋਟਾਂ ਪਈਆਂ ਅਤੇ 102 ਵੋਟਾਂ ਕੈਂਸਲ ਹੋਈਆਂ। ਜਿੱਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ‘ਵਿੱਕੀ ਸਿੱਧੂ’ ਨੇ ਸਮੂਹ ਪਿੰਡ ਵਾਸੀਆਂ, ਵੋਟਰਾਂ ਅਤੇ ਸਮੱਰਥਕਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਉਹ ਬਤੌਰ ਬਲਾਕ ਸੰਮਤੀ ਮੈਂਬਰ ਆ
