ਟਾਪਦੇਸ਼-ਵਿਦੇਸ਼

ਡੰਕੀ ਰੂਟ ਰਾਹੀਂ ਅਮਰੀਕਾ ਗਏ ਹਰਿਆਣਾ ਦੇ 46 ਨੌਜਵਾਨਾਂ ਨੂੰ ਹਥਕੜੀਆਂ ਤੇ ਬੇੜੀਆ ਲਾ ਕੇ ਭੇਜਿਆ ਵਾਪਸ

ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦਾ ਇਕ ਹੋਰ ਜਹਾਜ਼ ਆਵੇਗਾ। ਡਿਪੋਰਟ ਹੋਣ ਵਾਲਿਆਂ ਵਿਚ ਸਭ ਤੋਂ ਵੱਧ ਕਰਨਾਲ ਦੇ 16 ਅਤੇ ਕੈਥਲ ਦੇ 14 ਨੌਜਵਾਨ ਸ਼ਾਮਿਲ ਹਨ। ਇਨ੍ਹਾਂ ਦੇ ਨਾਲ ਅੰਬਾਲਾ ਦੇ 5, ਕੁਰੁਕਸ਼ੇਤਰ ਅਤੇ ਯਮੁਨਾਨਗਰ ਦੇ 4-4 ਅਤੇ ਜੀਂਦ ਦੇ 3 ਨੌਜਵਾਨ ਵੀ ਭਾਰਤ ਭੇਜੇ ਗਏ ਹਨ। ਇਹ ਸਾਰੇ ਡੰਕੀ ਰਸਤੇ ਰਾਹੀਂ ਅਮਰੀਕਾ ਗਏ ਸਨ।ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਰਿਆਣਾ ਰਾਜ ਦੇ 46 ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ ਹੈ। ਸਾਰੇ ਨੌਜਵਾਨਾਂ ਨੂੰ ਹਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਗਿਆ ਹੈ। ਇਹ ਉਡਾਣ ਸ਼ਨੀਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਐਤਵਾਰ ਸਵੇਰੇ ਸਬੰਧਤ ਜ਼ਿਲਿਆਂ ਦੀ ਪੁਲਿਸ ਨੂੰ ਨੌਜਵਾਨਾਂ ਨੂੰ ਸੌਂਪ ਦਿੱਤਾ ਗਿਆ।

ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦਾ ਇਕ ਹੋਰ ਜਹਾਜ਼ ਆਵੇਗਾ। ਡਿਪੋਰਟ ਹੋਣ ਵਾਲਿਆਂ ਵਿਚ ਸਭ ਤੋਂ ਵੱਧ ਕਰਨਾਲ ਦੇ 16 ਅਤੇ ਕੈਥਲ ਦੇ 14 ਨੌਜਵਾਨ ਸ਼ਾਮਿਲ ਹਨ। ਇਨ੍ਹਾਂ ਦੇ ਨਾਲ ਅੰਬਾਲਾ ਦੇ 5, ਕੁਰੁਕਸ਼ੇਤਰ ਅਤੇ ਯਮੁਨਾਨਗਰ ਦੇ 4-4 ਅਤੇ ਜੀਂਦ ਦੇ 3 ਨੌਜਵਾਨ ਵੀ ਭਾਰਤ ਭੇਜੇ ਗਏ ਹਨ। ਇਹ ਸਾਰੇ ਡੰਕੀ ਰਸਤੇ ਰਾਹੀਂ ਅਮਰੀਕਾ ਗਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਉਹ ਹਨ ਜੋ ਲਗਪਗ ਇਕ ਸਾਲ ਪਹਿਲਾਂ ਹੀ ਅਮਰੀਕਾ ਗਏ ਸਨ। ਕੈਥਲ ਦੀ ਪੁਲਿਸ ਲਾਈਨ ਵਿਚ ਡੀਐਸਪੀ ਲਲਿਤ ਯਾਦਵ ਦੀ ਦੇਖਰੇਖ ਵਿਚ ਨੌਜਵਾਨਾਂ ਨਾਲ ਪੁੱਛਗਿੱਛ ਕੀਤੀ ਗਈ ਅਤੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਪੁੱਛਗਿੱਛ ਦੇ ਬਾਅਦ 14 ਵਿੱਚੋਂ 13 ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਭੇਜ ਦਿੱਤਾ ਗਿਆ। ਇਕ ਨੌਜਵਾਨ ‘ਤੇ ਰਾਜੌਂਦ ਥਾਣੇ ਵਿਚ ਸ਼ਰਾਬ ਤਸਕਰੀ ਦਾ ਕੇਸ ਦਰਜ ਸੀ। ਉਸਨੂੰ ਕਿਥਾਨਾ ਚੌਕੀ ਦੀ ਪੁਲਿਸ ਨਾਲ ਲੈ ਜਾਇਆ ਗਿਆ। ਕਾਗਜ਼ੀ ਕਾਰਵਾਈ ਦੇ ਬਾਅਦ ਨਰੇਸ਼ ਨੂੰ ਵੀ ਛੱਡ ਦਿੱਤਾ ਗਿਆ।

ਮੁੱਢਲੀ ਪੁੱਛਗਿੱਛ ਵਿਚ ਕਿਸੇ ਵੀ ਨੌਜਵਾਨ ਨੇ ਕਿਸੇ ਏਜੰਟ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਜੇ ਕੋਈ ਨੌਜਵਾਨ ਏਜੰਟ ਦੇ ਖ਼ਿਲਾਫ਼ ਸ਼ਿਕਾਇਤ ਦਿੰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਪਿੰਡ ਤਾਰਾਗੜ੍ਹ ਦੇ ਨੌਜਵਾਨ ਦੇ ਖ਼ਿਲਾਫ਼ ਕੈਥਲ ਵਿਚ ਐਕਸਾਈਜ਼ ਦਾ ਇਕ ਕੇਸ ਦਰਜ ਹੈ। ਹੋਰ ਸਾਰੇ 13 ਨੌਜਵਾਨਾਂ ਦਾ ਕੋਈ ਆਪਰਾਧਿਕ ਰਿਕਾਰਡ ਨਹੀਂ ਹੈ। ਜਾਂਚ ਦੇ ਬਾਅਦ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।

 

 

Leave a Reply

Your email address will not be published. Required fields are marked *