ਟਾਪਭਾਰਤ

ਬ੍ਰੈਂਪਟਨ ਦਾ ਇਕਬਾਲ ਭਾਗੜੀਆ ਕੈਲਡਨ ਤੇ ਬ੍ਰੈਂਪਟਨ ‘ਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ‘ਚ ਗ੍ਰਿਫਤਾਰ

ਰੀਜਨ ਆਫ਼ ਪੀਲ: ਪੀਲ ਰੀਜਨਲ ਪੁਲਿਸ ਦੀ 21 ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਕੈਲਡਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਨਾਲ ਸਾਂਝੇ ਤੌਰ ‘ਤੇ ਕੀਤੀ ਜਾਂਚ ਦੌਰਾਨ ਬ੍ਰੈਂਪਟਨ ਦੇ ਇਕ ਨੌਜਵਾਨ ਨੂੰ ਕੈਲਡਨ ਤੇ ਬ੍ਰੈਂਪਟਨ ਵਿੱਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਅਨੁਸਾਰ, 26 ਅਕਤੂਬਰ 2025 ਨੂੰ ਸਵੇਰੇ ਤਕਰੀਬਨ 2:50 ਵਜੇ, ਦੋ ਸ਼ੱਕੀ ਵਿਅਕਤੀ ਕੈਲਡਨ ਦੇ ਓਲਡ ਸਕੂਲ ਰੋਡ ਅਤੇ ਕਰੈਡਿਟਵਿਊ ਰੋਡ ਨੇੜੇ ਇਕ ਘਰ ਦੇ ਬਾਹਰ ਚਾਂਦੀ ਰੰਗ ਦੀ ਬੀਐਮਡਬਲਯੂ ਐਸਯੂਵੀ ‘ਚ ਪਹੁੰਚੇ। ਸੁਰੱਖਿਆ ਕੈਮਰੇ ਦੀ ਫੁਟੇਜ ‘ਚ ਦਿਖਾਇਆ ਗਿਆ ਕਿ ਇੱਕ ਸ਼ੱਕੀ ਨੇ ਘਰ ਦੇ ਡਰਾਈਵਵੇਅ ‘ਤੇ ਜਲਾਉਣ ਵਾਲਾ ਪਦਾਰਥ ਸੁੱਟਿਆ ਅਤੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਦੋਹਾਂ ਨੇ ਘਰ ਵੱਲ ਕਈ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਕਿਸੇ ਨੂੰ ਚੋਟ ਨਹੀਂ ਆਈ।

ਇਸ ਤੋਂ ਕੁਝ ਸਮੇਂ ਬਾਅਦ, ਇਹੋ ਜਿਹੇ ਸ਼ੱਕੀ ਬ੍ਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਨੇੜੇ ਇਕ ਕਾਰੋਬਾਰੀ ਸਥਾਨ ਤੇ ਵੀ ਪਹੁੰਚੇ। ਫੁਟੇਜ ‘ਚ ਦਿਖਾਇਆ ਗਿਆ ਕਿ ਸ਼ੱਕੀ ਨੇ ਵਾਹਨ ਅੰਦਰੋਂ ਹੀ ਉਸ ਕਾਰੋਬਾਰ ਵੱਲ ਕਈ ਗੋਲੀਆਂ ਚਲਾਈਆਂ। ਇੱਥੇ ਵੀ ਕਿਸੇ ਨੂੰ ਸੱਟ ਨਹੀਂ ਲੱਗੀ।

ਵਿਸਤ੍ਰਿਤ ਜਾਂਚ ਤੋਂ ਬਾਅਦ, 7 ਨਵੰਬਰ ਨੂੰ ਪੁਲਿਸ ਨੇ ਇਕਬਾਲ ਭਾਗੜੀਆ, ਉਮਰ 25 ਸਾਲ, ਨਿਵਾਸੀ ਬ੍ਰੈਂਪਟਨ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸ ‘ਤੇ ਹੇਠ ਲਿਖੇ ਦੋਸ਼ ਲਗੇ ਹਨ:

  • ਦੋ ਵਾਰ ਬੇਪਰਵਾਹੀ ਨਾਲ ਫ਼ਾਇਰਆਰਮ ਨਾਲ ਗੋਲੀ ਚਲਾਉਣ ਦਾ ਦੋਸ਼

  • ਅੱਗ ਲਗਾਉਣ ਦਾ ਦੋਸ਼ (Arson)

  • ਬਿਨਾਂ ਅਧਿਕਾਰ ਹਥਿਆਰ ਰੱਖਣ ਦਾ ਦੋਸ਼

  • ਜਾਲਸਾਜ਼ੀ ਕੀਤੇ ਦਸਤਾਵੇਜ਼ ਵਰਤਣ ਦਾ ਦੋਸ਼

ਜਾਂਚ ਹਾਲੇ ਵੀ ਜਾਰੀ ਹੈ ਅਤੇ ਪੁਲਿਸ ਦੂਜੇ ਸ਼ੱਕੀ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਹੈ। ਜਿਹੜੇ ਲੋਕ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਉਹਨਾਂ ਨੂੰ 21 ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *