ਵੀ.ਸੀ ਵੱਲੋਂ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਦੀ ਡਿਜੀਟਲ ਲਾਈਬਰੇਰੀ ਦਾ ਉਦਘਾਟਨ ਕੀਤਾ
ਸੰਤ ਸਹਾਰਾ ਗਰੁੱਪ ਆਫ ਇੰਸਟੀਟਿਊਟ ਨਾਲ ਸੰਬੰਧਿਤ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਨਵੀਂ ਬਣੀ ਡਿਜੀਟਲ
ਲਾਈਬਰੇਰੀ ਦਾ ਉਦਘਾਟਨ ਡਾ.ਸੰਜੀਵ ਸੂਦ ਵਾਇਸ ਚਾਂਸਲਰ ਗੁਰੂ ਰਵਿਦਾਸ ਆਯੁਰਵੇਦਿਕ ਯੂਨੀਵਰਸਿਟੀ
ਹੁਸ਼ਿਆਰਪੁਰ,ਡਾ.ਸੰਜੀਵ ਗੋਇਲ ਰਜਿਸਟਰ ਆਯੁਰਵੇਦਿਕ ਯੂਨਾਨੀ ਬੋਰਡ ਪੰਜਾਬ ਸਰਕਾਰ, ਡਾ.ਰਕੇਸ਼ ਸ਼ਰਮਾ ਸਾਬਕਾ ਚੇਅਰਮੈਨ
ਐਨ.ਸੀ.ਆਈ.ਐਸ.ਐਮ ਦਿੱਲੀ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਤੇ ਆਯੋਜਿਤ ਸਮਾਰੋ ਦੀ ਸ਼ੁਰੂਆਤ ਧਨਵੰਤਰੀ ਪੂਜਨ ਤੇ ਵੰਦਨਾ
ਰਾਹੀ ਕੀਤੀ ਗਈ। ਇਸ ਮੌਕੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਗਰੁੱਪ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਨੇ ਕਿਹਾ ਕਿ ਇਸ
ਡਿਜੀਟਲ ਲਾਈਬਰੇਰੀ ਉੱਪਰ ਲਗਭਗ 30 ਤੋਂ 35 ਲੱਖ ਰੁਪਏ ਖਰਚ ਆਇਆ ਹੈ। ਵਿਦਿਆਰਥੀਆਂ ਅਤੇ ਸਟਾਫ ਦੇ ਬੈਠਣ ਲਈ
ਅਲੱਗ-ਅਲੱਗ ਸਹੂਲਤਾਂਵਾਂ ਦਿੱਤੀਆਂ ਹਨ। ਇਸ ਨਾਲ ਲੜਕੀਆਂ ਲਈ ਕਾਮਨ ਰੂਮ,ਸੰਸਕ੍ਰਿਤ ਪੜਾਉਣ ਲਈ ਲੈਬ ਆਦਿ ਵੀ ਨਵੇਂ
ਬਣਾਏ ਗਏ ਹਨ। ਉਪਰੋਕਤ ਤਿੰਨਾਂ ਮੁੱਖ ਮਹਿਮਾਨਾਂ ਨੇ ਆਪਣੇ ਆਪਣੇ ਭਾਸ਼ਣ ਦੌਰਾਨ ਕਾਲਜ ਵੱਲੋਂ ਵਿਦਿਆਰਥੀਆਂ ਲਈ ਕੀਤੇ
ਜਾ ਰਹੇ ਉੱਚ ਪੱਧਰੀ ਕਾਰਜ ਲਈ ਸਲਾਘਾ ਕੀਤੀ। ਮੁੱਖ ਮਹਿਮਾਨਾਂ ਵੱਲੋਂ ਇਸ ਕਾਲਜ ਦੇ ਮਿਹਨਤੀ ਅਤੇ ਅਣਥੱਕ ਸਟਾਫ ਜਿਨਾਂ
ਵਿੱਚੋਂ ਡਾ.ਲਵਨੀਸ਼ ਪਰੂਥੀ,ਡਾ.ਰਵੀ ਅਰੋੜਾ,ਡਾ.ਮਨਿੰਦਰ,ਡਾ.ਭੂਪੇਸ਼,ਡਾ.ਬਿੰਦੂ,ਡਾ.ਨਿਧੀ,ਡਾ.ਅਮੀਨ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗਰੁੱਪ ਦੇ
ਡਾਇਰੈਕਟਰ ਡਾ.ਸਪਨਾ ਪਰੂਥੀ,ਡਾ.ਸੰਜੀਵ ਪਾਠਕ ਸਾਬਕਾ ਜਿਲਾ ਆਯੁਰਵੇਦਿਕ ਅਫਸਰ,ਸ੍ਰੀ ਵਿਜੇ ਸ਼ਰਮਾ ਰਜਿਸਟਰ ਸੈਂਟਰਲ
ਯੂਨੀਵਰਸਿਟੀ ਬਠਿੰਡਾ ਹਾਜਰ ਸਨ। ਅੰਤ ਵਿੱਚ ਪ੍ਰਿੰਸੀਪਲ ਡਾ. ਸ਼੍ਰੀਦੇਵ ਫੋਂਦਨੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
