ਟਾਪਪੰਜਾਬ

ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਜਿਲਾ ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਦੀਆਂ ਕਾਰਜਕਾਰਨੀ ਕਮੇਟੀਆਂ ਦਾ ਐਲਾਨ

ਅੰਮ੍ਰਿਤਸਰ – ਅੱਜ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਮੈੰਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਿੰਡ ਜੱਲੂਪੁਰ ਖੈੜੇ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋੰ ਬਾਪੂ ਤਰਸੇਮ ਸਿੰਘ ਜੀ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਜੀ, ਭਾਈ ਸੁਖਚੈਨ ਸਿੰਘ ਜੀ, ਬਾਬਾ ਬਿਬੇਕ ਸਿੰਘ ਜੀ ਜੰਡਿਆਲਾ ਗੁਰੂ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਸਰਪੰਚ ਸਰਪ੍ਰੀਤ ਸਿੰਘ ਢਪੱਈਆਂ, ਭਾਈ ਪਲਵਿੰਦਰ ਸਿੰਘ ਜੀ, ਭਾਈ ਅਮਰਿੰਦਰ ਸਿੰਘ ਜੀ, ਭਾਈ ਹਰੀ ਸਿੰਘ ਜੀ, ਭਾਈ ਦਯਾ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ ਕੋਹਾਲੀ, ਭਾਈ ਬਚਿੱਤਰ ਸਿੰਘ ਤਰਸਿੱਕਾ, ਭਾਈ ਜਤਿੰਦਰ ਸਿੰਘ ਮਹਿਤਾ, ਭਾਈ ਸੌਦਾਗਰ ਸਿੰਘ ਜੀ, ਭਾਈ ਗਗਨਦੀਪ ਸਿੰਘ ਬੁੱਟਰ ਅਤੇ ਭਾਈ ਕੰਵਲਜੀਤ ਸਿੰਘ ਮਨੀ ਵੀ ਮੌਜੂਦ ਸਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਅਰਦਾਸ ਉਪਰੰਤ ਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਅੱਜ ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰੀ ਦੀ ਪੰਜ ਮੈਬਰੀ ਕਾਰਜਕਾਰਨੀ ਕਮੇਟੀ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਕਮੇਟੀਆਂ ਦੇ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਜਿੰਨਾਂ ਵਿੱਚੋਂ ਹਲਕਾ ਰਾਜਾਸਾਂਸੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਅਧੀਨ ਹਨ ਅਤੇ ਉਹਨਾਂ ਦੇ ਨਾਮ ਬਾਅਦ ਵਿੱਚ ਐਲਾਨੇ ਜਾਣਗੇ। ਇਹ ਕਮੇਟੀਆਂ ਪਾਰਟੀ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ, ਲੋਕਾਂ ਨਾਲ ਨਜ਼ਦੀਕੀ ਸੰਪਰਕ ਬਣਾਉਣ, ਅਤੇ ਪਾਰਟੀ ਦੇ ਉਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਹਨਾਂ ਕਮੇਟੀਆਂ ਵਿੱਚ ਸ਼ਾਮਲ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ, ਅੰਮ੍ਰਿਤਸਰ ਸ਼ਹਿਰੀ ਦੇ ਅਬਜ਼ਰਵਰ ਭਾਈ ਅਮਨਦੀਪ ਸਿੰਘ ਜੀ ਡੱਡੂਆਣਾਂ ਤੇ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਵਿੱਚ ਭਾਈ ਸ਼ਮਸ਼ੇਰ ਸਿੰਘ ਜੀ ਪੱਧਰੀ, ਭਾਈ ਭੁਪਿੰਦਰ ਸਿੰਘ ਜੀ ਗੱਦਲੀ, ਭਾਈ ਹਰਜੀਤ ਸਿੰਘ ਜੀ ਪੁਰੇਵਾਲ, ਭਾਈ ਪਰਵਿੰਦਰ ਸਿੰਘ ਜੀ ਅਤੇ ਭਾਈ ਕੁਲਬੀਰ ਸਿੰਘ ਜੀ ਗੰਡੀਵਿੰਡ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਅਬਜ਼ਰਵਰ ਭਾਈ ਗੁਰਲਾਲ ਸਿੰਘ ਜੀ ਸਖ਼ੀਰਾ ਅਤੇ ਕਾਰਜਕਾਰਨੀ ਕਮੇਟੀ ਵਿੱਚ ਹਲਕਾ ਜੰਡਿਆਲਾ ਤੋਂ ਭਾਈ ਗੁਰਪ੍ਰੀਤ ਸਿੰਘ ਜੀ ਢਪੱਈਆਂ, ਬਾਬਾ ਬਕਾਲਾ ਤੋਂ ਭਾਈ ਸਰਬਜੀਤ ਸਿੰਘ ਜੀ ਖ਼ਾਨਪੁਰ, ਅਜਨਾਲਾ ਤੋਂ ਭਾਈ ਸੁਰਿੰਦਰਪਾਲ ਸਿੰਘ ਜੀ ਤਾਲਿਬਪੁਰਾ ਅਤੇ ਮਜੀਠਾ ਤੋਂ ਭਾਈ ਨਾਥਵਿੰਦਰ ਸਿੰਘ ਜੀ ਫੌਜੀ ਅਤੇ ਅਟਾਰੀ ਤੋਂ ਬਾਬਾ ਬਿਬੇਕ ਸਿੰਘ ਜੀ ਮੁੱਖ ਸੇਵਾਦਾਰ ਹੋਣਗੇ। ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਇਹ ਕਮੇਟੀਆਂ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰਨ ਦੇ ਨਾਲ ਨਾਲ ਭਰਤੀ ਮੁਹਿੰਮ ਨੂੰ ਵੀ ਅੱਗੇ ਵਧਾਉਣਗੀਆਂ। ਹਲਕਿਆਂ ਵਿੱਚ ਪਾਰਟੀ ਦੇ ਮੈਂਬਰਾਂ ਦੀ ਭਰਤੀ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ, ਅਤੇ ਹਲਕਿਆਂ ਵਿੱਚ ਪਾਰਟੀ ਸਰਗਰਮੀਆਂ ਵਿੱਚ ਤੇਜੀ ਲਿਆਉਣਾ ਇਨ੍ਹਾਂ ਕਮੇਟੀਆਂ ਦਾ ਪ੍ਰਮੁੱਖ ਕਾਰਜ ਹੋਵੇਗਾ। ਇਹ ਕਮੇਟੀਆਂ ਪੰਥਕ ਸਿਧਾਂਤਾਂ ਤੇ ਚਲਦਿਆਂ, ਸਰਬੱਤ ਦੇ ਭਲੇ ਦੇ ਉਦੇਸ਼ ਨਾਲ ਹਰ ਵਰਗ ਨੂੰ ਆਪਣੇ ਨਾਲ ਸ਼ਾਮਿਲ ਕਰਦੇ ਹੋਏ ਸਮਾਜਿਕ ਨਿਆਂ ਅਤੇ ਭਾਈਚਾਰੇ ਦੀ ਮੁਹਿੰਮ ਨੂੰ ਅੱਗੇ ਵਧਾਉਣਗੀਆਂ। ਪਾਰਟੀ ਦਾ ਮੁੱਖ ਟੀਚਾ ਹਰ ਵਰਗ ਦੇ ਹੱਕਾਂ ਦੀ ਰੱਖਿਆ ਕਰਨਾਂ ਅਤੇ ਪੰਜਾਬ ਦੇ ਸੁਹਾਵਣੇ ਭਵਿੱਖ ਲਈ ਨਵੀਂ ਉਮੀਦ ਜਗਾਉਣਾ ਹੈ। ਸੀਨੀਅਰ ਲੀਡਰਸ਼ਿਪ ਨੇ ਕਮੇਟੀ ਮੈਂਬਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ, ਨਿਸ਼ਠਾ ਅਤੇ ਸੇਵਾ ਦੇ ਜਜ਼ਬੇ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ। ਇਹ ਕਮੇਟੀਆਂ ਪਾਰਟੀ ਦੇ ਵਿਸਥਾਰ ਅਤੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਉਣਗੀਆਂ।

Leave a Reply

Your email address will not be published. Required fields are marked *