ਟਾਪਪੰਜਾਬ

ਆਪ’ ਦੀ ਝੂਠੀ ‘ਸਿੱਖਿਆ ਕ੍ਰਾਂਤੀ’ ਅਤੇ ਬੇਤੁਕੀ ਨੀਂਹ ਪੱਥਰ ਲਾਉਣ ਦੀ ਮੁਹਿੰਮ ਦੀ ਨਿੰਦਾ ਕਰਦਾ – ਖਹਿਰਾ

ਚੁਣੇ ਹੋਏ ਨੁਮਾਇੰਦੇ ਵਜੋਂ, ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਇਸਨਾਂ ਦੀ ਕਥਿਤ “ਸਿੱਖਿਆ ਕ੍ਰਾਂਤੀ” ਮੁਹਿੰਮ ਦੀ ਸਖਤ ਨਿੰਦਾ ਕਰਦਾ ਹਾਂ।  ਇਹ ਮੁਹਿੰਮ ਲੋਕਾਂ ਨੂੰ ਭਟਕਾਉਣ ਲਈ ਚਲਾਈ ਗਈ ਇਕ ਝੂਠ ਤੇ ਧੋਖਾਧੜੀ ਭਰੀ ਪ੍ਰਯਾਸ ਹੈ, ਜਿਸਦਾ ਮਕਸਦ ਨੀਂਹ ਪੱਥਰ ਲਾਉਣ ਦੇ ਝੂਠੇ ਦਿਖਾਵੇ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਸਿੱਖਿਆ ਵਿੱਚ ਕੋਈ ਕ੍ਰਾਂਤੀ ਲਿਆਉਣ ਦੀ ਥਾਂ, ਇਹ ਮੁਹਿੰਮ ‘ਆਪ’ ਦੀ ਸਰਕਾਰ ਦੀ ਪ੍ਰਚਾਰ ਭਰੀ ਰਜੀਨੀਤੀ ਨੂੰ ਉਜਾਗਰ ਕਰਦੀ ਹੈ, ਜਿਸ ਵਿਚ ਅਸਲ ਸੂਧਾਰਾਂ ਦੀ ਥਾਂ ਸਿਰਫ ਚਮਕਦਾਰ ਵਿਖਾਵੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਪੰਜਾਬ ਦੇ ਲੋਕਾਂ ਦੇ ਭਰੋਸੇ ਨਾਲ ਧੋਖਾ ਹੈ।

ਆਪ ਦੀ ਵਧਾ ਚੜ੍ਹਾ ਕੇ ਪੇਸ਼ ਕੀਤੀ ਗਈ “ਸਿੱਖਿਆ ਕ੍ਰਾਂਤੀ” ਇਕ 54 ਦਿਨਾ ਦੀ “ਸਿੱਖਿਆ ਮਹੋਤਸਵ” ਮੁਹਿੰਮ, ਜਿਸ ਦੇ ਅਧੀਨ 12 ਹਜ਼ਾਰ ਸਕੂਲਾਂ ਵਿਚ ₹2,000 ਕਰੋੜ ਦੇ 25,000 ਪ੍ਰਾਜੈਕਟ ਦਾਅਵੇ ਕੀਤੇ ਜਾ ਰਹੇ ਹਨ। ਪਰ ਜਾਂਚ ਅਤੇ ਲੋਕੀ ਪ੍ਰਤੀਕਿਰਿਆ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਦਾਅਵੇ ਖੋਖਲੇ ਹਨ।

ਆਮ ਰਖ-ਰਖਾਅ ਵਾਲੇ ਕੰਮ, ਜਿਵੇਂ ਕਿ ਟਾਇਲਟ ਦੀ ਮੁਰੰਮਤ, ਕੰਧਾਂ ਨੂੰ ਚੂਨਾ ਲਾਉਣਾ ਜਾਂ ਬੈਂਚ ਠੀਕ ਕਰਨਾ, ਇਨ੍ਹਾਂ ਨੂੰ ਵੱਡੀਆਂ ਉਪਲਬਧੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਬਠਿੰਡਾ ਵਿੱਚ ਤਾਂ ਹੱਦ ਹੋ ਗਈ, ਜਿੱਥੇ 4 ਸਾਲ ਪੁਰਾਣੀ ਬਾਊਂਡਰੀ ਵਾਲ ਦਾ ਉਦਘਾਟਨ ਕੀਤਾ ਜਾਣਾ ਸੀ, ਜੋ ਕਿ ਲੋਕਾਂ ਅਤੇ ਕਿਸਾਨ ਯੂਨੀਅਨਾਂ ਦੇ ਵਿਰੋਧ ਕਾਰਨ ਰੋਕਣਾ ਪਿਆ। ਇਹ ਸਭ ਕੁਝ ਸਿੱਖਿਆ ਦੀ ਕ੍ਰਾਂਤੀ ਨਹੀਂ, ਬਲਕਿ ਪੰਜਾਬ ਦੀ ਸਿੱਖਿਆ ਵਿਵਸਥਾ ਦਾ ਮਜ਼ਾਕ ਬਣਾਉਣ ਦੇ ਬਰਾਬਰ ਹੈ।

ਇਸ ਤੋਂ ਵੀ ਵੱਧ ਨਿੰਦਨਯੋਗ ਗੱਲ ਇਹ ਹੈ ਕਿ ‘ਆਪ’ ਨੇ “ਨੀਂਹ ਪੱਥਰ ਕ੍ਰਾਂਤੀ” ਦੀ ਸ਼ੁਰੂਆਤ ਕਰ ਦਿੱਤੀ ਹੈ। ਸਕੂਲਾਂ ’ਚ ਹਜ਼ਾਰਾਂ ਪਲੇਟਾਂ ਲਗਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਾਨ ਵਿਚ ਚਾਰ ਚੰਦ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਪਲੇਟਾਂ ਦਾ ਖਰਚਾ ਕਈ ਵਾਰ ਉਸ ਛੋਟੇ ਕੰਮ ਨਾਲੋਂ ਵੱਧ ਹੁੰਦਾ ਹੈ, ਜਿਸ ਲਈ ਉਹ ਲਗਾਈ ਜਾਂਦੀ ਹਨ। ਅੰਮ੍ਰਿਤਸਰ ਦੇ ਇਕ ਸਕੂਲ ਵਿੱਚ ਤਾਂ ਕੌਮੀ ਗੀਤ ਦੀ ਡਿਸਪਲੇਅ ਨੂੰ ਵੀ ਪਲੇਟ ਨਾਲ ਢੱਕ ਦਿੱਤਾ ਗਿਆ ਇਹ ‘ਆਪ’ ਦੀ ਰਾਸ਼ਟਰੀ ਗਰਵ ਦੀ ਉਪੇਖਾ ਨੂੰ ਦਰਸਾਉਂਦਾ ਹੈ।

ਉਸਤਾਦਾਂ ਦੀ ਭੂਮਿਕਾ ਵੀ ਇਸ ਵਿਖਾਵੇ ਦੀ ਰਾਜਨੀਤੀ ’ਚ ਘਸੀਟੀ ਜਾ ਰਹੀ ਹੈ। ਉਨ੍ਹਾਂ ਨੂੰ ਇਨ੍ਹਾਂ ਸਮਾਰੋਹਾਂ ਦੇ ਆਯੋਜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਕਈ ਵਾਰੀ ਆਪਣੇ ਪੈਸੇ ਲਗਾ ਕੇ। ਉਨ੍ਹਾਂ ਨੂੰ ਮੁੱਖ ਮੰਤਰੀ ਦੀ ਤਸਵੀਰ ਆਪਣੀ ਵਟਸਐਪ ਡੀ.ਪੀ. ਵਜੋਂ ਲਗਾਉਣ ਲਈ ਵੀ ਦਬਾਅ ਦਿੱਤਾ ਜਾ ਰਿਹਾ ਹੈ। ਇਹ ਗੰਭੀਰ ਤੌਰ ’ਤੇ ਉਨ੍ਹਾਂ ਦੀ ਇਜ਼ਤ ਅਤੇ ਆਤਮ ਗਰਿਮਾ ਨਾਲ ਖਿਲਵਾਰ ਹੈ।

ਇਸ ਤੋਂ ਇਲਾਵਾ, ‘ਆਪ’ ਸਰਕਾਰ ਪਿਛਲੀ ਸਰਕਾਰਾਂ, ਸਥਾਨਕ NGO ਜਾਂ NRI ਦਾਨੀ ਦੁਆਰਾ ਸ਼ੁਰੂ ਕੀਤੇ ਪ੍ਰਾਜੈਕਟਾਂ ਦਾ ਸਿਹਰਾ ਵੀ ਆਪਣੇ ਸਿਰ ਲਾ ਰਹੀ ਹੈ। ਕਈ ਥਾਵਾਂ ’ਤੇ ਪਹਿਲਾਂ ਲਾਏ ਗਏ ਨੀਂਹ ਪੱਥਰ ਹਟਾ ਕੇ ‘ਆਪ’ ਨੇ ਆਪਣੇ ਆਗੂਆਂ ਦੇ ਨਾਮ ਵਾਲੀਆਂ ਪਲੇਟਾਂ ਲਗਾ ਦਿੱਤੀਆਂ। ਮੋਗਾ ਵਿੱਚ ਇਕ ਸਕੂਲ ਨੂੰ ਸਿਰਫ ਛੋਟੇ ਕੰਮ ਲਈ ਪੰਜ ਪਲੇਟਾਂ ਮਿਲੀਆਂ, ਪਰ ਉਥੇ ਅਜੇ ਵੀ ਵਿਗਿਆਨ ਜਾਂ ਕਾਮਰਸ ਵਰਗੇ ਮੂਲ ਵਿਸ਼ੇ ਉਪਲਬਧ ਨਹੀਂ ਹਨ ਜੋ ਸਿੱਧਾ ‘ਆਪ’ ਦੀ ਅਸਲੀ ਨਾਕਾਮੀ ਨੂੰ ਦਰਸਾਉਂਦਾ ਹੈ।

ਪੰਜਾਬ ਦੀ ਸਿੱਖਿਆ ਪ੍ਰਣਾਲੀ ਅਜੇ ਵੀ ਗੰਭੀਰ ਹਾਲਤ ’ਚ ਹੈ। ਹਜ਼ਾਰਾਂ ਅਧਿਆਪਕਾਂ ਦੀਆਂ ਜਗ੍ਹਾਂ ਖਾਲੀ ਹਨ, ਕਈ ਸਕੂਲ ਪ੍ਰਿੰਸੀਪਲ ਜਾਂ ਲੈਕਚਰਾਰ ਤੋਂ ਵਾਂਝੇ ਹਨ, ਅਤੇ ਬੁਨਿਆਦੀ ਢਾਂਚਾ ਅਧੂਰਾ ਹੈ। ਪਰ ਇਹ ਸਰਕਾਰ ਇਨ੍ਹਾਂ ਮੂਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ, ਪਲੇਟਾਂ ਅਤੇ ਫੋਟੋਸ਼ੂਟਾਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ। ਇਹ “ਸਿੱਖਿਆ ਕ੍ਰਾਂਤੀ” ਮੁਹਿੰਮ ‘ਆਪ’ ਦੀ ਵਿਫਲ ਸਰਕਾਰ ਦੀ ਇੱਕ ਮਿਸਾਲ ਹੈ ਵੱਡੇ ਵਾਅਦੇ, ਝੂਠੇ ਦਾਅਵੇ, ਅਤੇ ਗ਼ੈਰਹਾਜ਼ਰ ਨਤੀਜੇ।

ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਨਕਲੀ ਦਿਖਾਵੇ ਪਿੱਛੇ ਦੀ ਸਚਾਈ ਨੂੰ ਸਮਝਣ ਅਤੇ ਭਗਵੰਤ ਮਾਨ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਨ। ‘ਆਪ’ ਨੂੰ ਚਾਹੀਦਾ ਹੈ ਕਿ ਇਹ ਪਲੇਟਾਂ ਤੇ ਸਮਾਰੋਹਾਂ ’ਤੇ ਖਰਚ ਰੋਕੇ, ਅਧਿਆਪਕਾਂ ’ਤੇ ਦਬਾਅ ਬਣਾਉਣ ਵਾਲੀ ਨੀਤੀ ਖਤਮ ਕਰੇ, ਅਤੇ ਅਸਲ ਸਿੱਖਿਆ ਸੂਧਾਰਾਂ ਵੱਲ ਧਿਆਨ ਦੇਵੇ – ਜਿਸ ਵਿੱਚ ਨਵੇਂ ਅਧਿਆਪਕਾਂ ਦੀ ਭਰਤੀ, ਖਾਲੀ ਅਹੁਦਿਆਂ ਦੀ ਪੂਰੀ, ਢਾਂਚਾ ਸੁਧਾਰ ਅਤੇ ਹਰ ਬੱਚੇ ਲਈ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣਾ ਸ਼ਾਮਲ ਹੋਵੇ।

ਕਾਂਗਰਸ ਪਾਰਟੀ ਇਨ੍ਹਾਂ ਝੂਠਾਂ ਨੂੰ ਬੇਨਕਾਬ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਇਕ ਪਾਰਦਰਸ਼ੀ, ਸਮਾਵੇਸ਼ੀ ਅਤੇ ਵਿਕਾਸਸ਼ੀਲ ਸਿੱਖਿਆ ਪ੍ਰਣਾਲੀ ਲਈ ਵਚਨਬੱਧ ਹੈ।

ਲੋਕਾਂ ਦੇ ਨੁਮਾਇੰਦੇ ਵਜੋਂ, ਮੈਂ ਇਹ ਭਰੋਸਾ ਦਿੰਦਾ ਹਾਂ ਕਿ ਇਹ ਮਸਲੇ ਮੈਂ ਪੰਜਾਬ ਵਿਧਾਨ ਸਭਾ ਅਤੇ ਹੋਰ ਮੰਚਾਂ ’ਤੇ ਚੁੱਕਦਾ ਰਹਾਂਗਾ, ਤਾਂ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਈ ਨਾ ਜਾਵੇ। ਆਓ ਅਸੀਂ ਇੱਕਜੁਟ ਹੋ ਕੇ ਇਸ ਸਰਕਾਰ ਨੂੰ ਜਵਾਬਦੇਹ ਬਣਾਈਏ ਅਤੇ ਸਿੱਖਿਆ ਨੂੰ ਰਾਜਨੀਤਿਕ ਦਿਖਾਵੇ ਦੀ ਥਾਂ, ਅਸਲ ਤਰਜੀਹ ਬਣਾਈਏ।

Leave a Reply

Your email address will not be published. Required fields are marked *